Mumbai News: ਤੁੰਬਾਡ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਉੱਦਮੀ ਅਤੇ ਅਦਾਕਾਰ ਸੋਹਮ ਸ਼ਾਹ ਹੁਣ ਇੱਕ ਵਾਰ ਫਿਰ ਆਪਣੇ ਅਗਲੇ ਪ੍ਰੋਜੈਕਟ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ। ਤੁੰਬਾਡ, ਜੋ ਕਿ ਕਲਟ ਕਲਾਸਿਕ ਬਣ ਗਈ ਹੈ, 50 ਕਰੋੜ ਰੁਪਏ ਦੇ ਸੰਗ੍ਰਹਿ ਨਾਲ ਭਾਰਤ ਵਿੱਚ ਸਭ ਤੋਂ ਵੱਡੀ ਰੀ-ਰਿਲੀਜ਼ ਬਣਕੇ ਸਾਹਮਣੇ ਆਈ ਹੈ। ਅਜਿਹੇ ‘ਚ ਸੋਹਮ ਹੁਣ ਆਪਣੇ ਨਵੇਂ ਪ੍ਰੋਜੈਕਟ ਕ੍ਰੇਜ਼ੀ ਨਾਲ ਦਰਸ਼ਕਾਂ ਨੂੰ ਸਰਪ੍ਰਾਈਜ਼ ਦੇਣ ਲਈ ਤਿਆਰ ਹਨ।
ਇਸ ਪ੍ਰੋਜੈਕਟ ਬਾਰੇ ਗੱਲ ਕਰਦੇ ਹੋਏ ਸੋਹਮ ਸ਼ਾਹ ਨੇ ਕਿਹਾ, “ਇਹ ਪੋਸਟ-ਪ੍ਰੋਡਕਸ਼ਨ ਪੜਾਅ ਵਿੱਚ ਹੈ ਅਤੇ ਮਾਰਚ 2025 ਵਿੱਚ ਰਿਲੀਜ਼ ਹੋਵੇਗੀ। ਇਹ ਇੱਕ ‘ਅਤਰੰਗੀ’ ਫ਼ਿਲਮ ਹੈ ਅਤੇ ਤੁੰਬਾਡ ਤੋਂ ਬਿਲਕੁਲ ਵੱਖਰੀ ਹੈ। ਮੈਂ ਇਸ ਵਿੱਚ ਧੋਤੀ ਦੀ ਬਜਾਏ ਕੋਟ ਪਾਇਆ ਹੈ। ਹਾਲਾਂਕਿ, ਉਨ੍ਹਾਂ ਨੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਸੋਹਮ ਦੇ ਪ੍ਰੋਡਿਉਸਰ ਦੇ ਰੂਪ ਵਿੱਚ ਕੰਮ ਉਨ੍ਹਾਂ ਦੀ ਇਹ ਕਮਿਟਮੈਂਟ ਦਿਖਾਉਂਦੀ ਹੈ ਕਿ ਉਹ ‘ਨਵੀਂ ਮੇਨਸਟ੍ਰੀਮ ਸਿਨੇਮਾ” ਬਣਾਉਣ ਵਿੱਚ ਵਿਸ਼ਵਾਸ਼ ਰੱਖਦੇ ਹਨ, ਜੋ ਦਰਸ਼ਕਾਂ ਨੂੰ ਹਰ ਪ੍ਰੋਜੈਕਟ ਦੇ ਨਾਲ ਇੱਕ ਵੱਖਰਾ ਸਿਨੇਮਾਟਿਕ ਅਨੁਭਵ, ਵਿਲੱਖਣ ਕਹਾਣੀ ਅਤੇ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ।
ਜ਼ਿਕਰਯੋਗ ਹੈ ਕਿ ਤੁੰਬਾਡ 2 ਦੇ ਐਲਾਨ ਨੇ ਪਹਿਲਾਂ ਹੀ ਉਤਸ਼ਾਹ ਨੂੰ ਹੋਰ ਵਧਾ ਦਿੱਤਾ ਹੈ, ਜਿਸ ਕਾਰਨ ਪ੍ਰਸ਼ੰਸਕਾਂ ਵਿੱਚ ਕਾਫੀ ਚਰਚਾ ਹੈ। ਹੁਣ ਕ੍ਰੇਜ਼ੀ 7 ਮਾਰਚ, 2025 ਨੂੰ ਰਿਲੀਜ਼ ਹੋਣ ਵਾਲੀ ਹੈ, ਅਤੇ ਤੁੰਬਾਡ 2 ‘ਤੇ ਕੰਮ ਚੱਲ ਰਿਹਾ ਹੈ। ਸੋਹਮ ਸ਼ਾਹ ਇਕ ਵਾਰ ਫਿਰ ਦਿਖਾ ਰਹੇ ਹਨ ਕਿ ਸਿਨੇਮਾ ਲਈ ਉਨ੍ਹਾਂ ਦੇ ਪਿਆਰ ਦੀ ਕੋਈ ਸੀਮਾ ਨਹੀਂ ਹੈ। ਇਹ ਲੋਕ-ਕਥਾ ਡਰਾਉਣੀ ਹੋਵੇ ਜਾਂ ਕੁਝ ਹੋਰ ਅਜੀਬ, ਸੋਹਮ ਫਿਲਮਾਂ ਬਣਾਉਣਾ ਜਾਰੀ ਰੱਖਦੇ ਹਨ ਜੋ ਦਰਸ਼ਕਾਂ ਨੂੰ ਆਪਣੇ ਨਾਲ ਬੰਨ੍ਹੀਂ ਰੱਖਦੀਆਂ ਹਨ।
ਹਿੰਦੂਸਥਾਨ ਸਮਾਚਾਰ