ਪੰਜਾਬ ‘ਚ ਚਾਰ ਵਿਧਾਨ ਸਭਾ ਹਲਕਿਆਂ ‘ਚ ਹੋਈਆਂ ਜ਼ਿਮਨੀ ਚੋਣਾਂ ਤੋਂ ਬਾਅਦ ਸ਼ਨੀਵਾਰ ਨੂੰ ਐਲਾਨੇ ਗਏ ਨਤੀਜਿਆਂ ‘ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਵਿਰੋਧੀ ਪਾਰਟੀ ਕਾਂਗਰਸ ਨੇ ਇੱਕ ਸੀਟ ਜਿੱਤੀ ਹੈ। ਹਾਲਾਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਿੰਨ ਸੀਟਾਂ ’ਤੇ ਕਾਂਗਰਸ ਅਤੇ ਇੱਕ ’ਤੇ ਆਮ ਆਦਮੀ ਪਾਰਟੀ ਸੀ। ਸ਼੍ਰੋਮਣੀ ਅਕਾਲੀ ਦਲ ਨੇ ਇਹ ਉਪ ਚੋਣ ਨਹੀਂ ਲੜੀ ਜਦਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਇਸ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਨਤੀਜਿਆਂ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਦੀ ਚੱਬੇਵਾਲ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਡਾ. ਇਸ਼ਾਂਕ ਕੁਮਾਰ ਨੇ ਕਾਂਗਰਸੀ ਉਮੀਦਵਾਰ ਰਣਜੀਤ ਕੁਮਾਰ ਨੂੰ 28 ਹਜ਼ਾਰ 690 ਵੋਟਾਂ ਨਾਲ ਹਰਾਇਆ ਹੈ। ਇੱਥੇ ਭਾਜਪਾ ਉਮੀਦਵਾਰ ਸੋਹਣ ਸਿੰਘ ਨੂੰ ਸਿਰਫ਼ 8692 ਵੋਟਾਂ ਮਿਲੀਆਂ।
ਬਰਨਾਲਾ ਵਿਧਾਨ ਸਭਾ ਵਿੱਚ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 2157 ਵੋਟਾਂ ਨਾਲ ਹਰਾਇਆ ਹੈ। ਇਸ ਸੀਟ ‘ਤੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 17 ਹਜ਼ਾਰ 958 ਵੋਟਾਂ ਮਿਲੀਆਂ ਹਨ।
ਸੂਬੇ ਦੀ ਸਭ ਤੋਂ ਮਸ਼ਹੂਰ ਸੀਟ ਗਿੱਦੜਬਾਹਾ ਦੇ ਚੋਣ ਨਤੀਜੇ ਇਸ ਵਾਰ ਬਹੁਤ ਹੀ ਹੈਰਾਨ ਕਰਨ ਵਾਲੇ ਆਏ ਹਨ। ਇਸ ਸੀਟ ‘ਤੇ ਆਮ ਆਦਮੀ ਪਾਰਟੀ ਆਪਣਾ ਖਾਤਾ ਖੋਲ੍ਹਣ ‘ਚ ਸਫਲ ਰਹੀ ਹੈ। ਇੱਥੇ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੈਡਿੰਗ ਨੂੰ 21 ਹਜ਼ਾਰ 801 ਵੋਟਾਂ ਨਾਲ ਹਰਾਇਆ ਹੈ। ਅੰਮ੍ਰਿਤਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਹਨ। 90ਵਿਆਂ ਵਿੱਚ ਗਿੱਦੜਬਾਹਾ ਤੋਂ ਚੋਣ ਜਿੱਤ ਕੇ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋਏ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਇੱਥੇ ਸਿਰਫ਼ 12 ਹਜ਼ਾਰ 174 ਵੋਟਾਂ ਮਿਲੀਆਂ ਹਨ।
ਪੰਜਾਬ ਦੀ ਸਰਹੱਦੀ ਸੀਟ ਡੇਰਾਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ 5699 ਵੋਟਾਂ ਨਾਲ ਹਰਾਇਆ ਹੈ। ਜਤਿੰਦਰ ਕੌਰ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਹਨ। ਇਸ ਸੀਟ ਤੋਂ ਭਾਜਪਾ ਉਮੀਦਵਾਰ ਰਵੀ ਕਰਨ ਕਾਹਲੋਂ ਨੂੰ ਸਿਰਫ਼ 6505 ਵੋਟਾਂ ਮਿਲੀਆਂ ਹਨ।
ਪੰਜਾਬ ਵਿੱਚ ਅੱਜ ਐਲਾਨੇ ਗਏ ਚੋਣ ਨਤੀਜਿਆਂ ਤੋਂ ਬਾਅਦ ਵਿਧਾਨ ਸਭਾ ਦਾ ਰੂਪ ਵੀ ਬਦਲ ਗਿਆ ਹੈ। ਹੁਣ 117 ਸੀਟਾਂ ਵਾਲੀ ਰਾਜ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ 95 ਹੋ ਗਈ ਹੈ। ਸਦਨ ਵਿੱਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 16, ਭਾਰਤੀ ਜਨਤਾ ਪਾਰਟੀ ਦੇ ਦੋ, ਸ਼੍ਰੋਮਣੀ ਅਕਾਲੀ ਦਲ ਦੇ ਦੋ ਅਤੇ ਬਹੁਜਨ ਸਮਾਜ ਪਾਰਟੀ ਦੇ ਇੱਕ ਅਤੇ ਇੱਕ ਆਜ਼ਾਦ ਵਿਧਾਇਕ ਹਨ।
ਗਿੱਦੜਬਾਹਾ ਦੀ ਇੱਕ ਸੀਟ ‘ਤੇ ਗਿਣਤੀ ਜਾਰੀ
ਗਿੱਦੜਬਾਹਾ ਦੀ ਇੱਕ ਸੀਟ ‘ਤੇ ਗਿਣਤੀ ਜਾਰੀ ਹੈ। ਇੱਥੇ ਵੀ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਹੈ। ਇੱਥੇ 7 ਗੇੜ ਪੂਰੇ ਹੋ ਚੁੱਕੇ ਹਨ। ਜਿੱਤ ਤੋਂ ਪਹਿਲਾਂ ਹੀ ਉਨ੍ਹਾਂ ਦੇ ਸਮਰਥਕਾਂ ਨੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਹਨ।
ਪੰਜਾਬ ਦੀ ਚੱਬੇਵਾਲ ਸੀਟ ਤੋਂ ‘ਆਪ’ ਦੇ ਡਾ: ਇਸ਼ਾਂਕ ਕੁਮਾਰ ਅਤੇ ਬਰਨਾਲਾ ਸੀਟ ‘ਤੇ ਕਾਂਗਰਸ ਦੇ ਕੁਲਦੀਪ ਸਿੰਘ ਜੇਤੂ ਰਹੇ।
ਪੰਜਾਬ ਵਿੱਚ ਹੋਈ ਜ਼ਿਮਨੀ ਚੋਣ ਵਿੱਚ ਚੱਬੇਵਾਲ ਸੀਟ ਤੋਂ ਆਮ ਆਦਮੀ ਪਾਰਟੀ ਦੇ ਡਾ.ਇਸ਼ਾਂਕ ਕੁਮਾਰ ਨੇ 28,690 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ 51,904 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਕਾਂਗਰਸ ਦੇ ਰਣਜੀਤ ਕੁਮਾਰ ਨੂੰ 23,214 ਵੋਟਾਂ ਮਿਲੀਆਂ।
ਬਰਨਾਲਾ ਸੀਟ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 2,157 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਡੇਰਾ ਬਾਬਾ ਨਾਨਕ ਸੀਟ ਤੋਂ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਨੂੰ 59,104 ਵੋਟਾਂ ਮਿਲੀਆਂ ਅਤੇ ਉਨ੍ਹਾਂ ਨੇ ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ ਨੂੰ 5,699 ਵੋਟਾਂ ਨਾਲ ਹਰਾਇਆ। ਜਤਿੰਦਰ ਕੌਰ ਨੂੰ 53,405 ਵੋਟਾਂ ਮਿਲੀਆਂ।
ਪੰਜਾਬ ਦੇ ਬਰਨਾਲਾ ਹਲਕੇ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 2157 ਵੋਟਾਂ ਨਾਲ ਹਰਾ ਕੇ ਚੋਣ ਜਿੱਤ ਲਈ ਹੈ। ਚਾਰ ਵਿਧਾਨ ਸਭਾ ਸੀਟਾਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ (ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਰਾਖਵੀਆਂ) ਅਤੇ ਬਰਨਾਲਾ ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਠੀਕ 8 ਵਜੇ ਸ਼ੁਰੂ ਹੋਈ। ਪੋਸਟਲ ਬੈਲਟ ਪਹਿਲਾਂ ਗਿਣੇ ਗਏ ਸਨ। ਪੰਜਾਬ ਦੀਆਂ ਉਪ ਚੋਣਾਂ ਵਿੱਚ ਕੁੱਲ 45 ਉਮੀਦਵਾਰ ਮੈਦਾਨ ਵਿੱਚ ਹਨ।ਬਰਨਾਲਾ ’ਚ 11 ਗੇੜ ਹੋਏ ਪੂਰੇ
ਪੰਜਾਬ ਜ਼ਿਮਨੀ ਚੋ- ‘ਆਪ’ ਨੇ ਦੋ ਸੀਟਾਂ ਜਿੱਤੀਆਂ
ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿੱਚ ‘ਆਪ’ ਨੇ ਜਿੱਤ ਹਾਸਲ ਕੀਤੀ
ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਜੇਤੂ
ਚੱਬੇਵਾਲ ਤੋਂ ‘ਆਪ’ ਦੇ ਡਾਕਟਰ ਇਸ਼ਾਂਕ ਚੱਬੇਵਾਲ ਨੇ ਕਾਂਗਰਸ ਦੇ ਰਣਜੀਤ ਕੁਮਾਰ ਨੂੰ ਹਰਾਇਆ
ਚੌਥੇ ਹਲਕੇ ਗਿੱਦੜਬਾਹਾ ਲਈ ਗਿਣਤੀ ਜਾਰੀ ਹੈ, ਜਿਸ ਵਿੱਚ ‘ਆਪ’ ਸਭ ਤੋਂ ਅੱਗੇ ਹੈ
ਬਰਨਾਲਾ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 3781 ਵੋਟਾਂ ਨਾਲ ਅੱਗੇ ਹਨ।
ਹਰਿੰਦਰ ਧਾਲੀਵਾਲ (ਆਪ) – 16500
ਕਾਲਾ ਢਿੱਲੋਂ (ਕਾਂਗਰਸ)- 20281
ਕੇਵਲ ਢਿੱਲੋਂ (ਭਾਜਪਾ)-14590
ਗੁਰਦੀਪ ਬਾਠ (ਆਜ਼ਾਦ)-11808
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) – 5346
ਗਿੱਦੜਬਾਹਾ ਜਿਮਨੀ ਚੋਣ
ਛੇਵੇਂ ਰਾਊਂਡ ਤੋਂ ਬਾਅਦ 9604 ’ਤੇ ਡਿੰਪੀ ਅੱਗੇ
ਹਰਦੀਪ ਸਿੰਘ ਡਿੰਪੀ ਢਿੱਲੋਂ (ਆਪ) – 33642
ਅੰਮ੍ਰਿਤਾ ਵੜਿੰਗ (ਕਾਂਗਰਸ) – 24038
ਮਨਪ੍ਰੀਤ ਸਿੰਘ ਬਾਦਲ (ਭਾਜਪਾ) – 6936
ਸੁਖਰਾਜ ਸਿੰਘ ਨਿਆਮੀਵਾਲਾ ( ਅਕਾਲੀ ਦਲ ਅੰਮ੍ਰਿਤਸਰ) -372
ਨੋਟਾ – 466
ਬਰਨਾਲਾ 9ਵਾਂ ਰਾਊਂਡ ਪੂਰਾ ਹੋਇਆ
ਬਰਨਾਲਾ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 2876 ਵੋਟਾਂ ਨਾਲ ਅੱਗੇ ਹਨ।
ਹਰਿੰਦਰ ਧਾਲੀਵਾਲ (ਆਪ) – 12703
ਕਾਲਾ ਢਿੱਲੋਂ (ਕਾਂਗਰਸ)-15604
ਕੇਵਲ ਢਿੱਲੋਂ (ਭਾਜਪਾ)-12729
ਗੁਰਦੀਪ ਬਾਠ (ਆਜ਼ਾਦ)- 9901
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-4058
ਚੱਬੇਵਾਲ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਚੱਬੇਵਾਲ 19,152 ਵੋਟਾਂ ਨਾਲ ਅੱਗੇ
ਗਿੱਦੜਬਾਹਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ 7061 ਵੋਟਾਂ ਨਾਲ ਅੱਗੇ
ਬਰਨਾਲਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਢਿੱਲੋਂ 2750 ਵੋਟਾਂ ਨਾਲ ਅੱਗੇ
ਡੇਰਾ ਬਾਬਾ ਨਾਨਕ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ 1982 ਵੋਟਾਂ ਨਾਲ ਅੱਗੇ
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਹੋਈ ਵੋਟਿੰਗ ਤੋਂ ਬਾਅਦ ਸ਼ਨੀਵਾਰ ਨੂੰ ਚੱਲ ਰਹੀ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਮੁਤਾਬਕ ਕਾਂਗਰਸ ਦੋ ਵਿਧਾਨ ਸਭਾ ਹਲਕਿਆਂ ਵਿੱਚ ਅਤੇ ਆਮ ਆਦਮੀ ਪਾਰਟੀ ਦੋ ਵਿੱਚ ਅੱਗੇ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਹ ਚੋਣ ਨਹੀਂ ਲੜੀ ਹੈ।
ਪੰਜਾਬ ਦੀ ਸਭ ਤੋਂ ਚਰਚਿਤ ਅਤੇ ਹਾਟ ਸੀਟ ਗਿੱਦੜਬਾਹਾ ਵਿੱਚ ਵੱਡੇ ਉਲਟਫੇਰ ਤੋਂ ਬਾਅਦ ਸੱਤਾਧਾਰੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਇੱਥੋਂ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਤੋਂ 3972 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਡੇਰਾ ਬਾਬਾ ਨਾਨਕ ਸੀਟ ‘ਤੇ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਤੋਂ 1878 ਵੋਟਾਂ ਨਾਲ ਅੱਗੇ ਚੱਲ ਰਹੀ ਹਨ।
ਚੱਬੇਵਾਲ ਸੀਟ ‘ਤੇ ਆਮ ਆਦਮੀ ਪਾਰਟੀ ਦੇ ਡਾ. ਇਸ਼ਾਂਕ ਕੁਮਾਰ ਕਾਂਗਰਸ ਪਾਰਟੀ ਦੇ ਰਣਜੀਤ ਕੁਮਾਰ ਤੋਂ 16 ਹਜ਼ਾਰ 835 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸੇ ਤਰ੍ਹਾਂ ਬਰਨਾਲਾ ਸੀਟ ‘ਤੇ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਤੋਂ 2750 ਵੋਟਾਂ ਨਾਲ ਅੱਗੇ ਹਨ।
ਬਰਨਾਲਾ ਵਿਧਾਨ ਸਭਾ ਉਪ ਚੋਣ
ਸੱਤਵੇਂ ਗੇੜ ਵਿੱਚ ਕਾਂਗਰਸ ਪਾਰਟੀ ਨੂੰ 2267 ਵੋਟਾਂ ਦੀ ਲੀਡ ਹਾਸਲ ਹੈ
ਹਰਿੰਦਰ ਧਾਲੀਵਾਲ (ਆਪ) – 9728
ਕਾਲਾ ਢਿੱਲੋਂ (ਕਾਂਗਰਸ)-11995
ਕੇਵਲ ਢਿੱਲੋਂ (ਭਾਜਪਾ)-9012
ਗੁਰਦੀਪ ਬਾਠ (ਆਜ਼ਾਦ)- 8234
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-3482
ਗਿੱਦੜਬਾਹਾ ਜਿਮਨੀ ਚੋਣ
ਤੀਜੇ ਰਾਊਂਡ ਤੋਂ ਬਾਅਦ 3972 ਤੇ ਡਿੰਪੀ ਅੱਗੇ
ਹਰਦੀਪ ਸਿੰਘ ਡਿੰਪੀ ਢਿੱਲੋਂ (ਆਪ) – 16576
ਅਮਰਿਤਾ (ਕਾਂਗਰਸ) – 12604
ਮਨਪ੍ਰੀਤ ਸਿੰਘ ਬਾਦਲ (ਭਾਜਪਾ) – 3481
ਸੁਖਰਾਜ ਸਿੰਘ ਨਿਆਮੀਵਾਲਾ ( ਅਕਾਲੀ ਦਲ ਅਮ੍ਰਿਤਸਰ) -159
ਨੋਟਾ – 229
ਬਰਨਾਲਾ ਵਿਧਾਨ ਸਭਾ 6ਵਾਂ ਪੜਾਅ
ਹਰਿੰਦਰ ਧਾਲੀਵਾਲ (ਆਪ) – 8249
ਕਾਲਾ ਢਿੱਲੋਂ (ਕਾਂਗਰਸ)- 9437
ਕੇਵਲ ਢਿੱਲੋਂ (ਭਾਜਪਾ)- 7948
ਗੁਰਦੀਪ ਬਾਠ (ਆਜ਼ਾਦ)- 7068
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-3101ਬਰਨਾਲਾ ਵਿਧਾਨ ਸਭਾ
ਕਾਂਗਰਸ ਪਾਰਟੀ ਨੂੰ ਪੰਜਵੇਂ ਗੇੜ ਵਿੱਚ 687 ਵੋਟਾਂ ਦੀ ਲੀਡ ਮਿਲੀ ਹੈ
ਹਰਿੰਦਰ ਧਾਲੀਵਾਲ (ਆਪ) – 7348
ਢਿੱਲੋਂ (ਕਾਂਗਰਸ)- 8035
ਕੇਵਲ ਢਿੱਲੋਂ (ਭਾਜਪਾ)- 6113
ਗੁਰਦੀਪ ਬਾਠ (ਆਜ਼ਾਦ)- 5805
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) – 2884
ਚੱਬੇਵਾਲ ਵਿਧਾਨਸਭਾ
ਆਮ ਆਦਮੀ ਪਾਰਟੀ- 14558
ਕਾਂਗਰਸ – 8634
ਬੀਜੇਪੀ -1538
ਡੇਰਾ ਬਾਬਾ ਨਾਨਕ ’ਚ ਕਾਂਗਰਸ ਅੱਗੇ
ਆਪ ਪਾਰਟੀ ਦੀ ਗੁਰਦੀਪ ਸਿੰਘ ਰੰਧਾਵਾ 13542
ਕਾਂਗਰਸ ਪਾਰਟੀ ਜਤਿੰਦਰ ਕੌਰ ਰੰਧਾਵਾ 13960
ਬਾਜਪਾ ਪਾਰਟੀ ਰਵੀਕਰਨ ਸਿੰਘ ਕਾਹਲੋਂ 1875
ਚੱਬੇਵਾਲ ਤੋਂ ਆਮ ਆਮਦੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਕ ਕੁਮਾਰ ਅੱਗੇ
ਬਰਨਾਲਾ ਵਿਧਾਨ ਸਭਾ
ਤੀਜੇ ਗੇੜ ਵਿੱਚ ਆਮ ਆਦਮੀ ਪਾਰਟੀ ਨੂੰ 246 ਵੋਟਾਂ ਦੀ ਲੀਡ ਮਿਲੀ ਹੈ
ਹਰਿੰਦਰ ਧਾਲੀਵਾਲ (ਆਪ) – 5100
ਕਾਲਾ ਢਿੱਲੋਂ (ਕਾਂਗਰਸ)-4839
ਕੇਵਲ ਢਿੱਲੋਂ (ਭਾਜਪਾ)- 3037
ਗੁਰਦੀਪ ਬਾਠ (ਆਜ਼ਾਦ)- 3427
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-2016
ਡੇਰਾ ਬਾਬਾ
ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਲਵਪ੍ਰੀਤ ਸਿੰਘ ਤੂਫਾਨ ਨੂੰ ਮਿਲੀਆਂ ਸਿਰਫ 28 ਵੋਟਾਂ
ਦੂਜੇ ਗੇੜ ਵਿੱਚ ਆਮ ਆਦਮੀ ਪਾਰਟੀ 846 ਵੋਟਾਂ ਨਾਲ ਅੱਗੇ
ਆਮ ਆਦਮੀ ਪਾਰਟੀ – 3844
ਕਾਂਗਰਸ – 2998
ਭਾਜਪਾ – 2092
ਆਜ਼ਾਦ ਉਮੀਦਵਾਰ- 2384
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ – 1514
ਬਰਨਾਲਾ ਵਿਧਾਨ ਸਭਾ
ਬਰਨਾਲਾ ਵਿੱਚ ਆਮ ਆਦਮੀ ਪਾਰਟੀ 634 ਵੋਟਾਂ ਨਾਲ ਅੱਗੇ
ਹਰਿੰਦਰ ਧਾਲੀਵਾਲ (ਆਪ) – 2184
ਕਾਲਾ ਢਿੱਲੋਂ (ਕਾਂਗਰਸ)- 1550 ਈ
ਕੇਵਲ ਢਿੱਲੋਂ (ਭਾਜਪਾ)-1301
ਗੁਰਦੀਪ ਬਾਠ (ਆਜ਼ਾਦ)- 815
ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-807
ਗਿੱਦੜਬਾਹਾ
ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਅੱਗੇ
Punjab By Election Results 2024: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ। ਦੱਸ ਦਈਏ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਹੈ। ਇਸ ਦੌਰਾਨ 45 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਨ੍ਹਾਂ ਵਿਚ ਸਭ ਦੀਆਂ ਨਜ਼ਰਾਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ, ਦੋ ਸੰਸਦ ਮੈਂਬਰਾਂ ਦੀਆਂ ਪਤਨੀਆਂ ਅਤੇ ਇਕ ਸੰਸਦ ਮੈਂਬਰ ਦੇ ਪੁੱਤਰ ‘ਤੇ ਹੋਣਗੀਆਂ।
ਦੱਸ ਦਈਏ ਕਿ ਸੀਸੀਟੀਵੀ ਕੈਮਰਿਆਂ ਰਾਹੀਂ ਗਿਣਤੀ ਕੇਂਦਰਾਂ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਦੇ ਨਾਲ ਥ੍ਰੀ ਲੇਅਰ ਸਕਿਓਰਿਟੀ ਹੋਵੇਗੀ। ਪੰਜਾਬ ਪੁਲਿਸ ਤੋਂ ਇਲਾਵਾ ਕੇਂਦਰੀ ਹਥਿਆਰਬੰਦ ਬਲਾਂ ਨੂੰ ਵੀ ਤੈਨਾਤ ਕੀਤਾ ਗਿਆ ਹੈ। ਸਿਰਫ਼ ਉਹੀ ਲੋਕ ਗਿਣਤੀ ਕੇਂਦਰਾਂ ਵਿੱਚ ਜਾ ਸਕਣਗੇ ਜਿਨ੍ਹਾਂ ਦੇ ਕਾਰਡ ਚੋਣ ਕਮਿਸ਼ਨ ਨੇ ਬਣਾਏ ਹਨ।
ਕਾਬਿਲੇਗੌਰ ਹੈ ਕਿ 20 ਨਵੰਬਰ ਨੂੰ ਚਾਰ ਸੀਟਾਂ ‘ਤੇ ਕੁੱਲ 63.91 ਫੀਸਦੀ ਵੋਟਿੰਗ ਹੋਈ ਸੀ। ਗਿੱਦੜਬਾਹਾ ਵਿੱਚ ਸਭ ਤੋਂ ਵੱਧ 81.90 ਫੀਸਦੀ ਮਤਦਾਨ ਹੋਇਆ। ਚੱਬੇਵਾਲ ਵਿੱਚ ਸਭ ਤੋਂ ਘੱਟ 53.43 ਫੀਸਦੀ ਵੋਟਿੰਗ ਹੋਈ। ਇੱਥੇ ਔਰਤਾਂ ਨੇ ਮਰਦਾਂ ਨਾਲੋਂ ਵੱਧ ਵੋਟਾਂ ਪਾਈਆਂ ਹਨ। ਇੱਥੇ 42,591 ਔਰਤਾਂ ਅਤੇ 42,585 ਮਰਦਾਂ ਨੇ ਵੋਟ ਪਾਈ। ਡੇਰਾ ਬਾਬਾ ਨਾਨਕ ਵਿੱਚ 64.01 ਫੀਸਦੀ ਅਤੇ ਬਰਨਾਲਾ ਵਿੱਚ 56.34 ਫੀਸਦੀ ਵੋਟਿੰਗ ਹੋਈ।
ਗਿੱਦੜਬਾਹਾ
ਇਸੇ ਤਰ੍ਹਾਂ ਗਿੱਦੜਬਾਹਾ ਹਲਕੇ ਵਿੱਚ 14 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇੱਥੇ ਕੁੱਲ 81.90 ਫੀਸਦੀ ਵੋਟਿੰਗ ਹੋਈ ਹੈ। ਗਿੱਦੜਬਾਹਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਾਰੂ ਰੋਡ, ਗਿੱਦੜਬਾਹਾ ਵਿਖੇ 13 ਰਾਊਂਡਾਂ ਵਿੱਚ ਕੀਤੀ ਜਾਵੇਗੀ।
ਚੱਬੇਵਾਲ
ਵਿਧਾਨ ਸਭਾ ਹਲਕਾ ਚੱਬੇਵਾਲ (ਐਸ.ਸੀ.) ਵਿੱਚ ਕੁੱਲ 6 ਉਮੀਦਵਾਰਾਂ ਵੱਲੋਂ ਚੋਣ ਲੜੀ ਗਈ ਅਤੇ ਇੱਥੋਂ ਦੀਆਂ ਵੋਟਾਂ ਦੀ ਗਿਣਤੀ ਜਿਮ ਹਾਲ, ਐਜੂਕੇਸ਼ਨ ਬਲਾਕ, ਰਿਆਤ ਐਂਡ ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ, ਚੰਡੀਗੜ੍ਹ ਰੋਡ ਹੁਸ਼ਿਆਰਪੁਰ ਵਿਖੇ 15 ਰਾਊਂਡਾਂ ਵਿੱਚ ਕੀਤੀ ਜਾਵੇਗੀ। ਚੱਬੇਵਾਲ ਸੀਟ ਉੱਤੇ ਕੁੱਲ 53.43 ਫੀਸਦੀ ਵੋਟਿੰਗ ਹੋਈ ਹੈ।
ਬਰਨਾਲਾ
ਇਸੇ ਤਰਾਂ ਬਰਨਾਲਾ ਹਲਕੇ ਵਿੱਚ 14 ਉਮੀਦਵਾਰਾਂ ਵਿੱਚ ਮੁਕਾਬਲਾ ਰਿਹਾ। ਇਸ ਹਲਕੇ ਵਿੱਚ 56.34 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਬਰਨਾਲਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਐੱਸ.ਡੀ. ਕਾਲਜ ਆਫ਼ ਐਜੂਕੇਸ਼ਨ, ਬਰਨਾਲਾ ਵਿਖੇ 16 ਰਾਊਂਡਾਂ ਵਿੱਚ ਕੀਤੀ ਜਾਵੇਗੀ।
ਡੇਰਾ ਬਾਬਾ ਨਾਨਕ
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ 11 ਉਮੀਦਵਾਰਾਂ ਨੇ ਭਾਗ ਲਿਆ ਅਤੇ ਇੱਥੇ 64.01 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ। ਇਸ ਹਲਕੇ ਦੀਆਂ ਵੋਟਾਂ ਦੀ ਗਿਣਤੀ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟਸ, ਇੰਜੀਨੀਅਰਿੰਗ ਵਿੰਗ, ਹਰਦੋਛੰਨੀ ਰੋਡ, ਗੁਰਦਾਸਪੁਰ ਵਿਖੇ 18 ਰਾਊਂਡਾਂ ਵਿੱਚ ਹੋਵੇਗੀ।