New Delhi: ਦਿੱਲੀ ਦੀ ਹਵਾ ਦੀ ਗੁਣਵੱਤਾ ”ਬਹੁਤ ਖਰਾਬ” ਸ਼੍ਰੇਣੀ ”ਚ ਬਣੀ ਹੋਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਮੁਤਾਬਕ ਸ਼ੁੱਕਰਵਾਰ ਸਵੇਰੇ 10 ਵਜੇ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (ਏਕਿਉਆਈ) 371 ਸੀ। ਹਾਲਾਂਕਿ, ਦਿੱਲੀ ਦੇ ਕੁਝ ਖੇਤਰਾਂ ਵਿੱਚ ਏਕਿਉਆਈ ਅਜੇ ਵੀ 400 ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ। ਰਾਜਧਾਨੀ ਦਿੱਲੀ ਵਿੱਚ ਗ੍ਰੇਪ ਦੀਆਂ 4 ਪਾਬੰਦੀਆਂ ਲਾਗੂ ਹਨ।
ਆਨੰਦ ਵਿਹਾਰ ਸਭ ਤੋਂ ਵੱਧ ਪ੍ਰਦੂਸ਼ਿਤ ਖੇਤਰਾਂ ਵਿੱਚੋਂ ਇੱਕ ਸੀ, ਜਿਸ ਵਿੱਚ ਏਕਿਉਆਈ 414 ਦਰਜ ਕੀਤਾ ਗਿਆ। ਨਜਫਗੜ੍ਹ ਵਿੱਚ ਏਕਿਉਆਈ 357, ਸੋਨੀਆ ਵਿਹਾਰ ਵਿੱਚ 401, ਬਵਾਨਾ ਵਿੱਚ 411, ਦਵਾਰਕਾ ਸੈਕਟਰ 8 ਵਿੱਚ 384, ਮੁੰਡਕਾ ਵਿੱਚ 401 ਅਤੇ ਵਜ਼ੀਰਪੁਰ ਵਿੱਚ 414 ਏਕਿਉਆਈ ਦਰਜ ਕੀਤਾ ਗਿਆ। ਸ਼ਾਦੀਪੁਰ ਵਿੱਚ ਵੀ ਏਕਿਉਆਈ 402 ਦਰਜ ਕੀਤਾ ਗਿਆ।
ਰਾਸ਼ਟਰੀ ਰਾਜਧਾਨੀ ਵਿੱਚ ਕੋਹਰੇ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਮੌਸਮ ਵਿਭਾਗ ਨੇ ਅਗਲੇ ਸੱਤ ਦਿਨਾਂ ਤੱਕ ਦਰਮਿਆਨਾ ਕੋਹਰਾ ਅਤੇ ਧੁੰਦ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਆਉਣ ਵਾਲੇ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਥੋੜ੍ਹਾ ਉਪਰ ਰਹਿਣ ਦੀ ਸੰਭਾਵਨਾ ਹੈ। ਦਿੱਲੀ ‘ਚ ਸ਼ੁੱਕਰਵਾਰ ਸਵੇਰੇ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਇਕ ਦਿਨ ਪਹਿਲਾਂ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।