Russia-Ukraine: ਰੂਸ ਨੇ ਯੂਕਰੇਨ ‘ਤੇ ਵੱਡਾ ਹਮਲਾ ਕੀਤਾ ਹੈ। ਜਾਣਕਾਰੀ ਮੁਤਾਬਕ ਰੂਸ ਨੇ ਇੰਟਰਕੌਂਟੀਨੈਂਟਲ ਮਿਸਾਈਲ (ICBM) ਨਾਲ ਯੂਕਰੇਨ ‘ਤੇ ਹਮਲਾ ਕੀਤਾ ਹੈ। ਯੂਕਰੇਨ ਦਾ ਦਾਅਵਾ ਹੈ ਕਿ ਰੂਸ ਨੇ ਪਹਿਲੀ ਵਾਰ ਇੰਟਰਕੌਂਟੀਨੈਂਟਲ ਮਿਸਾਈਲਾਂ ਦਾਗੀਆਂ। ਜਾਣਕਾਰੀ ਮੁਤਾਬਕ ਅੱਜ (21 ਨਵੰਬਰ) ਸਵੇਰੇ 5 ਵਜੇ ਤੋਂ 7 ਵਜੇ ਦਰਮਿਆਨ ਰੂਸ ਨੇ ਯੂਕਰੇਨ ‘ਤੇ ਇਹ ਮਿਜ਼ਾਈਲਾਂ ਦਾਗੀਆਂ।
ਰੂਸ ਵੱਲੋਂ ਆਰ.ਐੱਸ.-26 ਰੁਬਾਜ਼ ਮਿਜ਼ਾਈਲਾਂ ਦੀ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਮਿਜ਼ਾਈਲ ਦੀ ਰੇਂਜ 5,800 ਕਿਲੋਮੀਟਰ ਹੈ। ਰੂਸੀ ਹਮਲੇ ਦੀ ਪੁਸ਼ਟੀ ਯੂਕਰੇਨੀ ਹਵਾਈ ਸੈਨਾ ਨੇ ਕੀਤੀ ਹੈ। ਇਨ੍ਹਾਂ ਮਿਜ਼ਾਈਲਾਂ ਤੋਂ ਇਲਾਵਾ ਕਿੰਜਲ ਹਾਈਪਰਸੋਨਿਕ ਅਤੇ ਕੇਐਚ-101 ਕਰੂਜ਼ ਮਿਜ਼ਾਈਲਾਂ ਵੀ ਦਾਗੀਆਂ ਗਈਆਂ ਹਨ।
ਦੱਸ ਦਈਏ ਕਿ ਮੰਗਲਵਾਰ ਨੂੰ ਯੂਕਰੇਨ ਦੀ ਖੁਫੀਆ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਰੂਸੀ ਫੌਜ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਸਾਈਲ RS-26 Rubezh ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਰੂਸ ਨੇ ਬੀਤੀ ਰਾਤ ਯੂਕਰੇਨ ਦੇ ਸ਼ਹਿਰ ਨਿਪ੍ਰੋ (Dnipro)ਨੂੰ ਨਿਸ਼ਾਨਾ ਬਣਾਇਆ। ਯੂਕਰੇਨ ਦੀ ਹਵਾਈ ਸੈਨਾ ਨੇ ਅੱਜ ਟੈਲੀਗ੍ਰਾਮ ‘ਤੇ ਇਕ ਬਿਆਨ ‘ਚ ਕਿਹਾ ਕਿ ਇਹ ਮਿਜ਼ਾਈਲ ਹਮਲਾ ਰੂਸ ਦੇ ਆਸਤਰਾਖਾਨ ਖੇਤਰ ਤੋਂ ਸ਼ੁਰੂ ਕੀਤਾ ਗਿਆ ਸੀ।
ICBM ਰਣਨੀਤਕ ਹਥਿਆਰ ਹਨ। ਇਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਹਥਿਆਰ ਪਹੁੰਚਾ ਸਕੇ। ਇਹ ਰੂਸ ਦੀ ਪ੍ਰਮਾਣੂ ਨਿਵਾਰਕ ਸਮਰੱਥਾ ਦਾ ਅਹਿਮ ਹਿੱਸਾ ਹੈ।