New Delhi: ਦਿੱਲੀ ਦੀ ਹਵਾ ਵਿੱਚ ਕੱਲ੍ਹ ਦੇ ਮੁਕਾਬਲੇ ਬੁੱਧਵਾਰ ਨੂੰ ਮਾਮੂਲੀ ਸੁਧਾਰ ਹੋਇਆ ਹੈ। ਹਾਲਾਂਕਿ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ ਅਜੇ ਵੀ ਗੰਭੀਰ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ। ਬੁੱਧਵਾਰ ਨੂੰ ਦਿੱਲੀ ਦਾ ਔਸਤ ਏਕਿਉਆਈ 422 ਦਰਜ ਕੀਤਾ ਗਿਆ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਵਜ਼ੀਰਪੁਰ ਵਿੱਚ ਏਕਿਉਆਈ 464, ਮੁੰਡਕਾ ਵਿੱਚ 462, ਦਵਾਰਕਾ ਵਿੱਚ 400 ਏਕਿਉਆਈ ਦਰਜ ਕੀਤਾ ਗਿਆ। ਚਾਂਦਨੀ ਚੌਕ ਵਿੱਚ ਏਕਿਉਆਈ 388, ਲੋਧੀ ਰੋਡ ਵਿੱਚ ਏਕਿਉਆਈ 375 ਦੇ ਆਸਪਾਸ ਰਿਕਾਰਡ ਕੀਤਾ ਗਿਆ।
ਜ਼ਿਕਰਯੋਗ ਹੈ ਕਿ 0 ਤੋਂ 50 ਵਿਚਕਾਰ ਏਕਿਉਆਈ ਨੂੰ ‘ਚੰਗਾ’ ਮੰਨਿਆ ਜਾਂਦਾ ਹੈ। 51 ਤੋਂ 100 ਦੇ ਵਿਚਕਾਰ ਨੂੰ ‘ਤਸੱਲੀਬਖਸ਼’, 101 ਤੋਂ 200 ਦੇ ਵਿਚਕਾਰ ਨੂੰ ‘ਦਰਮਿਆਨਾ’ ਅਤੇ 201 ਤੋਂ 300 ਦੇ ਵਿਚਕਾਰ ਨੂੰ ‘ਮਾੜਾ’ ਮੰਨਿਆ ਜਾਂਦਾ ਹੈ। ਜੇਕਰ ਏਕਿਉਆਈ 301 ਤੋਂ 400 ਦੇ ਵਿਚਕਾਰ ਹੈ ਤਾਂ ਇਸ ਨੂੰ ‘ਬਹੁਤ ਖਰਾਬ’ ਦੀ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਜਦੋਂ ਕਿ 401 ਅਤੇ 500 ਵਿਚਕਾਰ ਏਕਿਉਆਈ ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ