Ludhiana News: ਲੁਧਿਆਣਾ ਵਿੱਚ ਐਨ. ਐਚ.44 ਹਾਈਵੇਅ ਨੇੜੇ ਬਸਤੀ ਜੋਧੇਵਾਲ ਵਿੱਚ ਇੱਕ ਕੋਰੀਅਰ ਗੱਡੀ ਨੂੰ ਅੱਗ ਲੱਗ ਗਈ। ਜਿਵੇਂ ਹੀ ਡਰਾਈਵਰ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਉਹ ਗੱਡੀ ਨੂੰ ਸੜਕ ਕਿਨਾਰੇ ਖੜ੍ਹੀ ਕਰਕੇ ਪਾਣੀ ਭਰਨ ਲਈ ਗਿਆ ਪਰ ਅੱਗ ਇੰਨੀ ਵੱਧ ਗਈ ਕਿ ਗੱਡੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਈ। ਰਾਹਗੀਰਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਅਤੇ ਐਨ. ਐਚ. ਏ. ਆਈ. ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਗੱਡੀ ਦੇ ਡਰਾਈਵਰ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਲਾਡੋਵਾਲ ਨੇੜੇ ਤੋਂ ਕੋਰੀਅਰ ਦੀ ਗੱਡੀ ਲੈ ਕੇ ਜਾ ਰਿਹਾ ਸੀ। ਇਨ੍ਹਾਂ ਦਾ ਮੁੱਖ ਸਟੋਰ ਸਾਹਨੇਵਾਲ ਵਿੱਚ ਹੈ। ਗੱਡੀ ਮਾਲ ਨਾਲ ਲੱਦੀ ਹੋਈ ਸੀ। ਅਚਾਨਕ ਜਦੋਂ ਇਹ ਬਸਤੀ ਜੋਧੇਵਾਲ ਨੇੜੇ ਪਹੁੰਚੀ ਤਾਂ ਕਾਰ ਦੇ ਇੰਜਣ ਨੂੰ ਅੱਗ ਲੱਗ ਗਈ। ਅੱਗ ਲੱਗੀ ਦੇਖ ਕੇ ਉਸ ਨੇ ਤੁਰੰਤ ਆਪਣੀ ਕਾਰ ਸੜਕ ਕਿਨਾਰੇ ਖੜ੍ਹੀ ਕਰ ਦਿੱਤੀ ਅਤੇ ਪਾਣੀ ਭਰਨ ਲਈ ਚਲਾ ਗਿਆ ਪਰ ਇਸ ਦੌਰਾਨ ਅੱਗ ਨੇ ਪੂਰੀ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਡਿਲੀਵਰੀ ਲਈ ਗੱਡੀ ਵਿੱਚ ਲੱਦਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਲੋਕਾਂ ਦੀ ਮੱਦਦ ਨਾਲ ਗੱਡੀ ਦੇ ਹੇਠਾਂ ਕੁਝ ਸਾਮਾਨ ਉਤਾਰਿਆ ਗਿਆ ਪਰ ਖਰਾਬ ਹੋ ਗਿਆ।
ਹਿੰਦੂਸਥਾਨ ਸਮਾਚਾਰ