Chandigarh News: ਪਿਛਲੇ ਦਿਨਾਂ ਵਿੱਚ ਔਰਤਾਂ ਲਈ ਵਰਤੇ ਅਪਮਾਨਜਨਕ ਸ਼ਬਦਾਂ ਕਾਰਨ ਮਹਿਲਾ ਕਮਿਸ਼ਨ ਕੋਲ ਪਹੁੰਚਣ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਮੁਆਫੀ ਮੰਗ ਲਈ ਹੈ। ਆਪਣੇ ਮੁਆਫੀਨਾਮੇ ਵਿੱਚ ਉਨ੍ਹਾਂ ਕਿਹਾ ਹੈ ਕਿ ਮੇਰੇ ਸ਼ਬਦਾਂ ਨਾਲ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੰਚੀ ਹੈ ਤਾਂ ਮੈਂ ਹੱਥ ਜੋੜ ਕੇ ਅਤੇ ਸਿਰ ਝੁਕਾਅ ਕੇ ਮੁਆਫੀ ਮੰਗਦਾ ਹਾਂ।ਨਾ ਮੇਰੇ ਸੰਸਕਾਰ ਹਨ ਅਤੇ ਨਾ ਹੀ ਮੈਂ ਕਿਸੇ ਦੇ ਖਿਲਾਫ ਮਾੜਾ ਸੋਚਦਾ ਹਾਂ।
ਉਨ੍ਹਾਂ ਕਿਹਾ ਕਿ ਬੀਬੀਆਂ ਨੈ ਮੈਨੂੰ ਚੋਣਾਂ ਵਿੱਚ ਵੋਟਾਂ ਨਾਲ ਲੱਦ ਦਿੱਤਾ ਹੈ । ਮੇਰੇ ਮਾਤਾ ਪਿਤਾ ਨੇ ਮੈਨੂੰ ਨੀਵਾਂ ਹੋ ਕੇ ਚੱਲਣਾਂ ਸਿਖਾਇਆ ਹੈ। ਉਨ੍ਹਾ ਕਿਹਾ ਕਿ ਮਹਿਲਾ ਕਮਿਸ਼ਨ ਦੀ ਬੀਬੀ ਨੂੰ ਇਹ ਕਹਿੰਦਾ ਹਾਂ ਕਿ ਵੋਟਾਂ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਪਹਿਲਾਂ ਵੀ ਨੋਟਿਸ ਭੇਜਿਆ ਗਿਆ ਸੀ ਅਤੇ ਹੁਣ ਵੀ ਵੋਟਾਂ ਵਿੱਚ ਨੋਟਿਸ ਭੇਜ ਦਿੱਤਾ ਹੈ। ਉਨ੍ਹਾ ਦੁਬਾਰਾ ਕਿਹਾ ਕਿ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ।
ਹਿੰਦੂਸਥਾਨ ਸਮਾਚਾਰ