Delhi Air Pollution Update:ਰਾਜਧਾਨੀ ਦਿੱਲੀ ਵਿੱਚ ਏਅਰ ਕੁਆਲਟੀ ਇੰਡੈਕਸ ਬੀਤੇ ਇੱਕ ਹਫਤੇ ਤੋਂ ਖਤਰਨਾਕ ਪੱਧਰ ‘ਤੇ ਪਹੁੰਚਿਆ ਹੋਇਆ ਹੈ। ਜੇਕਰ ਮੰਗਲਵਾਰ ਦੀ ਗੱਲ ਕਰਿਏ ਤਾਂ ਦਿੱਲੀ ਦਾ ਔਸਤ ਤਾਪਮਾਨ 700 ਨੇੜੇ ਦਰਜ ਕੀਤਾ ਗਿਆ। ਜੋ ਕਿ ਇਸ ਸੀਜ਼ਨ ਵਿੱਚ ਏਅਰ ਕੁਆਲਟੀ ਇੰਡੈਕਸ ਦਾ ਸਭ ਤੋਂ ਖ਼ਰਾਬ ਪੱਧਰ ਹੈ। ਆਨੰਦ ਵਿਹਾਰ ਸਮੇਤ ਦਿੱਲੀ ਦੇ ਕਈ ਇਲਾਕਿਆਂ ਵਿੱਚ AQI ਲੇਵਲ 500 ਤੱਕ ਪਹੁੰਚ ਗਿਆ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਸੋਮਵਾਰ ਨੂੰ ਦਿੱਲੀ ਦਾ ਏਅਰ ਕੁਆਲਟੀ ਇੰਡੈਕਸ ‘ਬਹੁਤ ਗੰਭੀਰ’ ਸ਼੍ਰੇਣੀ ‘ਤੇ ਸੀ ਅਤੇ ਏਅਰ ਕੁਆਲਟੀ ਇੰਡੈਕਸ 484 ਦਰਜ ਕੀਤਾ ਗਿਆ। ਜੋ ਕਿ ਇਸ ਸੀਜ਼ਨ ਦਾ ਸਭ ਤੋਂ ਖ਼ਰਾਬ ਪੱਧਰ ਹੈ। ਵਧਦੇ ਪ੍ਰਦੂਸ਼ਣ ਕਾਰਨ ਦਿੱਲੀ ਵਾਸੀਆਂ ਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਹੈ, ਜਿਸ ਕਾਰਨ ਏਅਰ ਪਿਊਰੀਫਾਇਰ ਅਤੇ ਮਾਸਕ ਦੀ ਮੰਗ ਵੀ ਵਧੀ ਹੈ।
ਦਸ ਦਇਏ ਕਿ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਵੀ ਸੁਣਵਾਈ ਹੋਈ। ਕੋਰਟ ਨੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਸਾਰੇ ਰਾਜਾਂ ਨੂੰ ਪ੍ਰਦੂਸ਼ਣ ਨੂੰ ਘਟਾਉਣ ਲਈ ਗਰੇਡਡ ਰਿਸਪਾਂਸ ਐਕਸ਼ਨ ਪਲਾਨ ਯਾਨੀ GRAP-4 ਦੇ ਤਹਿਤ ਪਾਬੰਦੀਆਂ ਲਗਾਉਣ ਲਈ ਤੁਰੰਤ ਟੀਮਾਂ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਅਭੈ ਐਸ ਓਕਾ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਪ੍ਰਦੂਸ਼ਣ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਨੂੰ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ, “ਅਸੀਂ ਇੱਥੇ ਸਪੱਸ਼ਟ ਕਰ ਰਹੇ ਹਾਂ ਕਿ ਤੁਸੀਂ ਸਾਡੀ ਇਜਾਜ਼ਤ ਤੋਂ ਬਿਨਾਂ ਸਟੇਜ 4 ਤੋਂ ਹੇਠਾਂ ਨਹੀਂ ਆਉਗੇ। ਭਾਵੇਂ ਏਅਰ ਕੁਆਲਟੀ ਇੰਡੈਕਸ 300 ਤੋਂ ਹੇਠਾਂ ਆ ਜਾਵੇ।”