Kapurthala News: ਹਲਕਾ ਵਿਧਾਇਕ ਭੁਲੱਥ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਪ੍ਰਵਾਸੀਆਂ ਨੂੰ ਬਿਨਾਂ ਸ਼ਰਤ ਤੋਂ ਜ਼ਮੀਨ ਲੈਣ ਦੀ, ਵੋਟਰ ਬਣਨ ਦੀ ਤੇ ਸਰਕਾਰੀ ਨੌਕਰੀ ਦੀ ਆਗਿਆ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜਿਵੇਂ ਕਿ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਗੁਜਰਾਤ, ਰਾਜਸਥਾਨ ਵਿਚ ਇਹ ਕਾਨੂੰਨ ਬਣਿਆ ਹੋਇਆ ਹੈ ਤੇ ਪੰਜਾਬ ਵਿਚ ਇਹ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ। ਸੂਬਾ ਪੰਜਾਬ ਦਾ ਲੁਧਿਆਣਾ ਸ਼ਹਿਰ ਲਖਨਊ ਦਾ ਰੂਪ ਧਾਰਨ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੈਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਦਫ਼ਤਰ ਵਿਚ ਜਾ ਕੇ ਜਨਵਰੀ 2023 ਵਿਚ ਇਹ ਬਿਲ ਪੇਸ਼ ਕੀਤਾ ਸੀ, ਪਰ ਹੁਣ ਮੈਨੂੰ ਚਿੱਠੀ ਆਈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਤੁਹਾਡਾ ਬਿੱਲ ਅਸੀਂ ਡਿਪਾਰਟਮੈਂਟ ਆਫ਼ ਰੈਵਨਿਊ ਡਿਜਾਸਟਰ ਮੈਨੇਜਮੈਂਟ ਪੰਜਾਬ ਨੂੰ ਭੇਜ ਦਿੱਤਾ ਹੈ ਤੇ ਸਪੀਕਰ ਸਾਹਿਬ ਦਾ ਇਹ ਕਹਿਣਾ ਸੀ ਕਿ ਪੰਜਾਬ ਦੇ ਵਿਚ ਸ਼ਰਤਾਂ ਪੂਰੀਆਂ ਕਰਕੇ ਕਾਨੂੰਨ ਦੇ ਹਿਸਾਬ ਨਾਲ ਕੋਈ ਜ਼ਮੀਨ ਤੇ ਫਲੈਟ ਲੈਂਦਾ ਹੈ ਅਤੇ ਕੋਈ ਕਿਸੇ ਤਰ੍ਹਾਂ ਦੀ ਵੀ ਇਨਵੈਸਟਮੈਂਟ ਕਰਦਾ ਹੈ ਤਾਂ ਉਹਦੇ ਨਾਲ ਪੰਜਾਬ ਦੀ ਆਮਦਨ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨੂੰ ਪੰਜਾਬ ਦੀ ਵਿਧਾਨ ਸਭਾ ’ਚ ਲੈ ਕੇ ਆਉਣ ਤੇ 117 ਮੈਂਬਰ ਇਸ ’ਤੇ ਬਹਿਸ ਕਰਨ ਅਗਰ ਇਸ ਬਹਿਸ ਤੋਂ ਬਾਅਦ ਐਮ.ਐਲ.ਏ ਸਮਝਣ ਕੇ ਕਾਨੂੰਨ ਬਣਾਉਣ ਦੀ ਲੋੜ ਨਹੀਂ ਤਾਂ ਬੇਸ਼ੱਕ ਇਸ ਨੂੰ ਕਾਨੂੰਨ ਨੂੰ ਰੱਦ ਕੀਤਾ ਜਾਵੇ । ਇੱਥੇ ਪੰਜਾਬ ਦੇ ਵਿਚ ਬਿਨਾਂ ਕਿਸੇ ਸ਼ਰਤ ਤੋਂ ਬਿਨਾਂ ਕਿਸੇ ਰਿਕਾਰਡ ਤੋਂ 60-70 ਲੱਖ ਪ੍ਰਵਾਸੀ ਪੰਜਾਬ ਵਿਚ ਵੋਟਰ ਬਣ ਗਿਆ।
ਹਿੰਦੂਸਥਾਨ ਸਮਾਚਾਰ