Song Controversy: ਗਾਇਕ-ਅਦਾਕਾਰ ਦਿਲਜੀਤ ਦੋਸਾਂਝ ‘ਦਿਲ-ਲੁਮੀਨਾਟੀ ਟੂਰ’ ਰਾਹੀਂ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ। ਸ਼ੋਅ ‘ਚ ਉਨ੍ਹਾਂ ਨੂੰ ਦੇਖਣ ਲਈ ਲੱਖਾਂ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ। ਇਨ੍ਹੀਂ ਦਿਨੀਂ ਉਹ ਆਪਣੇ ਸ਼ੋਅਜ਼ ਦੀ ਬਜਾਏ ਆਪਣੇ ਕਾਨੂੰਨੀ ਨੋਟਿਸਾਂ ਲਈ ਜ਼ਿਆਦਾ ਸੁਰਖੀਆਂ ‘ਚ ਹੈ।
ਜਿੱਥੇ ਇਕ ਪਾਸੇ ਦਿੱਲੀ ‘ਚ ਸ਼ੋਅ ਤੋਂ ਬਾਅਦ ਉਨ੍ਹਾਂ ਦੀ ਟੀਮ ਦੇ ਪ੍ਰਬੰਧਨ ‘ਤੇ ਸਵਾਲ ਉੱਠ ਰਹੇ ਹਨ, ਉਥੇ ਹੀ ਦੂਜੇ ਪਾਸੇ ਹੈਦਰਾਬਾਦ ‘ਚ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਉੱਥੋਂ ਦੀ ਸਰਕਾਰ ਨੇ ਗਾਇਕ ਲਈ ਆਰਡਰ ਜਾਰੀ ਕਰ ਦਿੱਤਾ ਹੈ। ਹੁਣ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿਲਜੀਤ ਨੇ ਵੀ ਸ਼ੋਅ ਦੌਰਾਨ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ।
ਦਿਲਜੀਤ ਦੋਸਾਂਝ ਨੇ ਗੁਜਰਾਤ ਸ਼ੋਅ ‘ਚ ਇਹ ਗੱਲ ਕਹੀ
ਗਲੋਬਲ ਸਟਾਰ ਬਣ ਚੁੱਕੇ ਦਿਲਜੀਤ ਨੇ ਗੁਜਰਾਤ ‘ਚ ਆਪਣੇ ਸ਼ੋਅ ਦੌਰਾਨ ਕਿਹਾ ਕਿ ਖੁਸ਼ਖਬਰੀ ਹੈ, ਇਸ ਵਾਰ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਉਹ ਸ਼ਰਾਬ ‘ਤੇ ਕੋਈ ਗੀਤ ਨਹੀਂ ਗਾਉਣਗੇ। ਗਾਇਕ ਨੇ ਅਜਿਹਾ ਇਸ ਲਈ ਕਿਹਾ ਕਿਉਂਕਿ ਗੁਜਰਾਤ ਖੁਸ਼ਕ ਸੂਬਾ ਹੈ। ਉਨ੍ਹਾਂ ਕਿਹਾ ਕਿ “‘ਮੈਂ ਦਰਜਨਾਂ ਤੋਂ ਵੱਧ ਭਗਤੀ ਗੀਤ ਗਾਏ ਹਨ। ਪਿਛਲੇ 10 ਦਿਨਾਂ ਵਿੱਚ, ਮੈਂ ਦੋ ਭਗਤੀ ਗੀਤ ਰਿਲੀਜ਼ ਕੀਤੇ ਹਨ, ਇੱਕ ਗੁਰੂ ਨਾਨਕ ਬਾਬਾ ਜੀ ‘ਤੇ ਅਤੇ ਦੂਜਾ ਸ਼ਿਵ ਬਾਬਾ ‘ਤੇ। ਪਰ ਉਨ੍ਹਾਂ ਗੀਤਾਂ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਹਰ ਕੋਈ ਟੀਵੀ ‘ਤੇ ਬੈਠ ਕੇ ਪਟਿਆਲੇ ਪੈੱਗ ਦੀਆਂ ਗੱਲਾਂ ਕਰ ਰਿਹਾ ਹੈ। ਬਾਲੀਵੁੱਡ ਵਿੱਚ ਅਜਿਹੇ ਦਰਜਨਾਂ, ਹਜ਼ਾਰਾਂ ਗੀਤ ਹਨ ਜੋ ਸ਼ਰਾਬ ‘ਤੇ ਆਧਾਰਿਤ ਹਨ। ਮੇਰਾ ਇੱਕ ਜਾਂ ਵੱਧ ਤੋਂ ਵੱਧ 2 ਤੋਂ 4’ ਹੋਵੇਗਾ।”
Let’s start Dry Nation Movement 🙏🏽
Ahmedabad 🪷 pic.twitter.com/K5RfuSn2Kx
— DILJIT DOSANJH (@diljitdosanjh) November 17, 2024