New Delhi: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਵਿਧਾਨ ਸਭਾ ਚੋਣ ਪ੍ਰਚਾਰ ਲਈ ਮਹਾਰਾਸ਼ਟਰ ਪਹੁੰਚ ਰਹੇ ਹਨ। ਉਹ ਸੂਬੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਭਾਜਪਾ ਨੇ ਐਕਸ ਹੈਂਡਲ ‘ਤੇ ਉਨ੍ਹਾਂ ਦਾ ਪ੍ਰੋਗਰਾਮ ਸਾਂਝਾ ਕੀਤਾ ਹੈ।
ਭਾਜਪਾ ਮੁਤਾਬਕ ਜੇਪੀ ਨੱਡਾ ਅੱਜ ਨਵੀਂ ਮੁੰਬਈ ਦੇ ਠਾਣੇ ਜ਼ਿਲ੍ਹੇ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ। ਉਹ ਸਵੇਰੇ 11 ਵਜੇ ਰਾਮਲੀਲਾ ਮੈਦਾਨ, ਸੈਕਟਰ-12, ਨੇਰੂਲ ਪੱਛਮੀ ਬੇਲਾਪੁਰ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਸੋਲਾਪੁਰ ਜ਼ਿਲ੍ਹੇ ‘ਚ ਪਹੁੰਚਣਗੇ। ਉੱਥੇ ਉਹ ਬਾਅਦ ਦੁਪਹਿਰ 2 ਵਜੇ ਅੱਕਲਕੋਟ ਦੇ ਬਾਗੇਹਾਲੀ ਰੋਡ ‘ਤੇ ਸਥਿਤ ਸ਼ਾਬਦੀ ਫਾਰਮ ਹਾਊਸ ‘ਚ ਜਨ ਸਭਾ ‘ਚ ਵੋਟਰਾਂ ਨਾਲ ਰੂਬਰੂ ਹੋਣਗੇ। ਇਸ ਤੋਂ ਬਾਅਦ ਉਹ ਬਾਅਦ ਬਾਅਦ ਦੁਪਹਿਰ 3:55 ਵਜੇ ਅਹਿਮਦਨਗਰ ਜ਼ਿਲ੍ਹੇ ਦੇ ਕਾਰਜਾਤ ਵਿੱਚ ਜਨ ਸਭਾ ਨੂੰ ਸੰਬੋਧਨ ਕਰਨਗੇ।
ਹਿੰਦੂਸਥਾਨ ਸਮਾਚਾਰ