Jhansi News: ਉੱਤਰ ਪ੍ਰਦੇਸ਼ ਦੇ ਝਾਂਸੀ ‘ਚ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ਦੇ ਨਿਓਨੇਟਲ ਇੰਟੈਂਸਿਵ ਕੇਅਰ ਸੈਂਟਰ ‘ਚ ਰਾਤ ਨੂੰ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ ਹੈ। ਇਸ ਹਾਦਸੇ ‘ਚ 10 ਪਰਿਵਾਰਾਂ ਦੇ ਨਵਜੰਮੇ ਬੱਚਿਆਂ ਦੀ ਸੜ ਕੇ ਮੌਤ ਹੋ ਗਈ, ਜਦਕਿ 39 ਨਵਜੰਮੇ ਬੱਚਿਆਂ ਨੂੰ ਹਾਦਸੇ ‘ਚ ਸੁਰੱਖਿਅਤ ਬਚਾ ਲਿਆ ਗਿਆ।
ਸੱਤ ਨਵਜੰਮੇ ਬੱਚਿਆਂ ਦੀਆਂ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ, ਤਿੰਨ ਦੀ ਪਛਾਣ ਹੋਣੀ ਬਾਕੀ ਹੈ। ਪੀੜਤ ਪਰਿਵਾਰਾਂ ਦੀ ਮਦਦ ਨਾਲ ਬਾਕੀ ਤਿੰਨ ਬੱਚਿਆਂ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ। ਸੂਬੇ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਇੱਥੇ ਜਾਇਜ਼ਾ ਲੈਣ ਪੁੱਜੇ ਹਨ। ਬ੍ਰਜੇਸ਼ ਪਾਠਕ ਨੇ ਕਿਹਾ ਕਿ ਨਵਜੰਮੇ ਬੱਚਿਆਂ ਦੀ ਮੌਤ ਮੰਦਭਾਗੀ ਹੈ। ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਪਹਿਲੀ ਜਾਂਚ ਪ੍ਰਸ਼ਾਸਨਿਕ ਪੱਧਰ ‘ਤੇ ਹੋਵੇਗੀ। ਇਹ ਕੰਮ ਸਿਹਤ ਵਿਭਾਗ ਕਰੇਗਾ। ਪੁਲਸ ਪ੍ਰਸ਼ਾਸਨ ਦੂਜੀ ਜਾਂਚ ਕਰੇਗਾ। ਇਸ ਵਿੱਚ ਫਾਇਰ ਵਿਭਾਗ ਦੀ ਟੀਮ ਵੀ ਸ਼ਾਮਲ ਹੋਵੇਗੀ। ਇਸ ਤੋਂ ਇਲਾਵਾ ਮੈਜਿਸਟ੍ਰੇਟ ਜਾਂਚ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਜੇਕਰ ਜਾਂਚ ਵਿੱਚ ਕੋਈ ਵੀ ਕੁਤਾਹੀ ਪਾਈ ਗਈ ਤਾਂ ਜੋ ਵੀ ਜ਼ਿੰਮੇਵਾਰ ਹੋਵੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਰਕਾਰ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਹੈ। ਉਪ ਮੁੱਖ ਮੰਤਰੀ ਪਾਠਕ ਨੇ ਕਿਹਾ ਕਿ ਫਰਵਰੀ ਵਿੱਚ ਇੱਥੇ ਫਾਇਰ ਸੇਫਟੀ ਆਡਿਟ ਕਰਵਾਇਆ ਗਿਆ ਸੀ। ਜੂਨ ਵਿੱਚ ਮੌਕ ਡਰਿੱਲ ਵੀ ਕਰਵਾਈ ਗਈ ਸੀ।
ਸੀਐਮ ਯੋਗੀ ਆਦਿਤਿਆਨਾਥ ਨੇ ਮ੍ਰਿਤਕ ਨਵਜੰਮੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਤਿੰਨ ਕਮੇਟੀਆਂ ਬਣਾ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਦਸ ਦਇਏ ਕਿ ਇਸ ਘਟਨਾ ਤੇ ਮੁੱਖਮੰਤਰੀ ਨੇ ਯੋਗ ਆਦਿਤਿਆਨਾਥ ਨੇ ਕਿਹਾ ਹੈ ਕਿ ” ਝਾਂਸੀ ਵਿੱਚ ਵਾਪਰੀ ਘਟਨਾ ਦੁਖਦਾਈ ਹੈ, ਉਨ੍ਹਾਂ ਸਾਰੇ ਪਰਿਵਾਰਾਂ ਨਾਲ ਮੇਰੀ ਸੰਵੇਦਨਾ ਹੈ ਜਿਨ੍ਹਾਂ ਨੇ ਆਪਣੇ ਮਾਸੂਮ ਬੱਚੇ ਗੁਆ ਦਿੱਤੇ ਹਨ”।
झांसी में हुई घटना दु:खद है,
मेरी संवेदना उन सभी परिजनों के प्रति है, जिन्होंने अपने मासूम बच्चों को खोया है… pic.twitter.com/HWja22nGWx
— Yogi Adityanath (@myogiadityanath) November 16, 2024
ਹਿੰਦੂਸਥਾਨ ਸਮਾਚਾਰ