Manipur News: ਸੁਰੱਖਿਆ ਬਲਾਂ ਨੇ ਮਣੀਪੁਰ ਦੇ ਚੁਰਾਚਾਂਦਪੁਰ ਜ਼ਿਲ੍ਹੇ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਹਨ। ਮਣੀਪੁਰ ਪੁਲਿਸ ਨੇ ਅੱਜ ਦੱਸਿਆ ਕਿ ਭਾਰਤ-ਮਿਆਂਮਾਰ ਸਰਹੱਦ ‘ਤੇ ਸਥਿਤ ਚੁਰਾਚਾਂਦਪੁਰ ਜ਼ਿਲ੍ਹੇ ‘ਚ ਚੱਲ ਰਹੀ ਵਿਆਪਕ ਹਿੰਸਕ ਗਤੀਵਿਧੀਆਂ ਦੇ ਮੱਦੇਨਜ਼ਰ ਪਹਾੜੀ ਇਲਾਕਿਆਂ ‘ਚ ਸੁਰੱਖਿਆ ਬਲਾਂ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ।
ਅਪਰੇਸ਼ਨ ਦੌਰਾਨ ਚੁਰਾਚਾਂਦਪੁਰ ਜ਼ਿਲ੍ਹੇ ਦੇ ਡੰਪੀ ਰਿਜ਼ਰਵ ਫਾਰੈਸਟ ਤੋਂ ਇੱਕ .303 ਰਾਈਫ਼ਲ, ਇੱਕ .22 ਰਾਈਫ਼ਲ, ਦੋ ਦੇਸੀ ਪਿਸਤੌਲ, ਦੋ ਪੰਪੀ, 10 ਨਾਗ .303 ਜਿੰਦਾ ਰੌਂਦ, ਦੋ 9 ਐਮ.ਐਮ. ਦੇ ਜਿੰਦਾ ਰੌਂਦ, ਪੰਜ 7.62 ਐਮ.ਐਮ ਦੇ ਜਿੰਦਾ ਰੌਂਦ, ਪੰਜ ਬੋਰ ਕਾਰਟ ਕੇਸ, ਪੰਜ ਪੰਪੀ ਰਾਉਂਡ, ਦੋ ਅੱਥਰੂ ਗੈਸ ਗ੍ਰੇਨੇਡ, ਇੱਕ ਸਮੋਕ ਗ੍ਰਨੇਡ, ਇੱਕ 2 ਇੰਚ ਮੋਰਟਾਰ ਬੰਬ, 10 ਗ੍ਰੇਡ 2 ਵਿਸਫੋਟਕ ਅਤੇ 20 ਡੈਟੋਨੇਟਰ ਬਰਾਮਦ ਕੀਤੇ ਗਏ ਹਨ।
ਇਹ ਆਪਰੇਸ਼ਨ ਭਾਰਤ-ਮਿਆਂਮਾਰ ਸਰਹੱਦ ‘ਤੇ ਸਥਿਤ ਚੂਰਾਚਾਂਦਪੁਰ ਜ਼ਿਲ੍ਹੇ ਦੇ ਡੰਪੀ ਰਿਜ਼ਰਵ ਫੋਰੈਸਟ ‘ਚ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਤ ਸੂਚਨਾ ਮਿਲਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ।
ਹਿੰਦੂਸਥਾਨ ਸਮਾਚਾਰ