Amritsar News: ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ’ਤੇ ਰਵਾਨਾ ਹੋਣ ਵਾਲੀ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ। ਅੱਜ ਸਵੇਰੇ ਤੜਕੇ 4.10 ਵਜੇ ਦੋਹਾ ਨੂੰ ਉਡਾਣ ਭਰਨ ਵਾਲੀ ਕਤਰ ਏਅਰਵੇਜ਼ ਦੀ ਉਡਾਣ ਨੂੰ ਰੋਕ ਦਿੱਤਾ ਗਿਆ ਤੇ ਬਾਅਦ ਦੁਪਿਹਰ ਕਰੀਬ 3 ਵਜੇ ਉਡਾਣ ਭਰਨ ਦਾ ਸਮਾਂ ਦੱਸਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਦੁਬਈ ਨੂੰ ਸਵੇਰੇ 8.40 ਵਜੇ ਉਡਾਣ ਭਰਨ ਵਾਲੀ ਕੋਰੈਂਡਨ ਏਅਰ ਲਾਇਨ ਦੀ ਉਡਾਣ ਆਪਣੇ ਉਕਤ ਸਮੇਂ ਤੋਂ ਪਛੜ ਕੇ 11 ਵਜੇ ਉਡਾਣ ਭਰੇਗੀ। ਰੋਮ ਨੂੰ 7 ਵਜੇ ਉਡਾਣ ਭਰਨ ਵਾਲੀ ਨਿਓਜ ਏਅਰ ਲਾਇਨ ਦੀ ਉਡਾਣ ਨੇ ਕਰੀਬ ਸਵਾ ਦੋ ਘੰਟੇ ਦੇਰੀ ਨਾਲ ਉਡਾਣ ਭਰੀ। ਇਸ ਤੋਂ ਇਲਾਵਾ ਦੁਬਈ ਤੋਂ ਇਥੇ ਸਵੇਰੇ 8.40 ਤੇ ਪੁੰਨ ਵਾਲੀ ਕੋਰੈਂਡਨ ਏਅਰ ਲਾਇਨ ਦੀ ਉਡਾਣ ਦਾ ਕਰੀਬ ਢਾਈ ਘੰਟੇ ਦੇਰੀ ਨਾਲ ਪਹੁੰਚਣ ਦੀ ਸੰਭਾਵਨਾ ਹੈ। ਧੁੰਦ ਕਾਰਣ ਪੁੱਜਣ ਤੇ ਰਵਾਨਾ ਹੋਣ ਵਾਲੀਆਂ ਸਾਰੀਆਂ ਘਰੇਲੂ ਉਡਾਣਾਂ ਵੀ ਦੋ ਤਿੰਨ ਘੰਟੇ ਦੇਰੀ ਵਿਚ ਹਨ। ਇਨ੍ਹਾਂ ਉਡਾਣਾਂ ਕਾਰਣ ਯਾਤਰੀ ਕਾਫ਼ੀ ਖੱਜਲ ਖੁਆਰ ਹੋ ਰਹੇ ਹਨ।
ਹਿੰਦੂਸਥਾਨ ਸਮਾਚਾਰ