New Delhi: ਭਾਰਤੀ ਜਲ ਸੈਨਾ ਨੇ ਗੁਜਰਾਤ ਏਟੀਐਸ ਅਤੇ ਐਨਸੀਬੀ ਦੇ ਨਾਲ ਮਿਲ ਕੇ ਪੋਰਬੰਦਰ ਦੇ ਪਾਣੀਆਂ ਵਿੱਚ ਨਸ਼ੀਲੇ ਪਦਾਰਥਾਂ ਦੇ ਖਿਲਾਫ ਇੱਕ ਵੱਡੇ ਆਰਪੇਸ਼ਨ ਨੂੰ ਅੰਜਾਮ ਦਿੱਤਾ ਹੈ। ਇਸ ਕਾਰਵਾਈ ‘ਚ ਇਕ ਈਰਾਨੀ ਕਿਸ਼ਤੀ ‘ਚੋਂ ਲਿਆਂਦੀ ਜਾ ਰਿਹਾ 700 ਕਿਲੋ ਡਰੱਗਜ਼ ਜ਼ਬਤ ਕੀਤਾ ਗਿਆ ਹੈ। ਇੰਟਰਨੈਸ਼ਨਲ ਮੈਰੀਟਾਈਮ ਬਾਊਂਡਰੀ ਲਾਈਨ ਦੇ ਰਾਡਾਰ ਰਾਹੀਂ ਸੂਚਨਾ ਮਿਲਣ ਤੋਂ ਬਾਅਦ ਨਸ਼ੀਲੇ ਡਰੱਗਜ਼ ਦੀ ਖੇਪ ਫੜਨ ‘ਚ ਸਫਲਤਾ ਹਾਸਲ ਕੀਤੀ ਗਈ। ਇਸ ਕਾਰਵਾਈ ਦੌਰਾਨ 8 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਈਰਾਨੀ ਹੋਣ ਦਾ ਦਾਅਵਾ ਕਰਦੇ ਹਨ।
ਨੇਵੀ ਦੇ ਅਨੁਸਾਰ, ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (ਆਈਐਮਬੀਐਲ) ਦੇ ਰਾਡਾਰ ਰਾਹੀਂ ਵੀਰਵਾਰ ਦੇਰ ਸ਼ਾਮ ਡਰੱਗਜ਼ ਤਸਕਰਾਂ ਦੀ ਇੱਕ ਕਾਲ ਟਰੇਸ ਕੀਤੀ ਗਈ, ਜਿਸ ਰਾਹੀਂ ਨਸ਼ੀਲੇ ਪਦਾਰਥ ਦੀ ਖੇਪ ਆਉਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਨੇਵੀ ਨੇ ਰਾਤ ਨੂੰ ਹੀ ਗੁਜਰਾਤ ਏਟੀਐਸ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨਾਲ ਤਾਲਮੇਲ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਭਾਰਤੀ ਜਲ ਸੈਨਾ ਨੇ ਐਨਸੀਬੀ ਅਤੇ ਗੁਜਰਾਤ ਪੁਲਿਸ ਦੇ ਨਾਲ ਮਿਲ ਕੇ ਇੱਕ ਸ਼ੱਕੀ ਕਿਸ਼ਤੀ ਨੂੰ ਰੋਕ ਕੇ ਲਗਭਗ 700 ਕਿਲੋ ਡਰੱਗਜ਼ ਬਰਾਮਦ ਕੀਤੇ। ਇਹ ਡਰੱਗਜ਼ ਈਰਾਨੀ ਕਿਸ਼ਤੀ ਰਾਹੀਂ ਲਿਆਂਦੀ ਜਾ ਰਹੀ ਸੀ। ਇਸ ਤਾਲਮੇਲ ਆਪਰੇਸ਼ਨ ਦੌਰਾਨ ਅੱਠ ਈਰਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਮਾਰਚ ਵਿੱਚ ਗੁਜਰਾਤ ਏਟੀਐਸ ਦੀ ਟੀਮ ਨੇ ਪੋਰਬੰਦਰ ਨੇੜੇ ਇੱਕ ਅਪਰੇਸ਼ਨ ਵਿੱਚ 6 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 450 ਕਰੋੜ ਰੁਪਏ ਤੋਂ ਵੱਧ ਦਾ ਡਰੱਗਜ਼ ਅਤੇ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਸਨ। ਇਸ ਸਾਲ ਸਮੁੰਦਰ ‘ਤੇ ਜਲ ਸੈਨਾ ਦਾ ਇਹ ਦੂਜਾ ਵੱਡਾ ਸਫਲ ਤਾਲਮੇਲ ਐਂਟੀ ਨਸ਼ੀਲੇ ਪਦਾਰਥ ਵਿਰੋਧੀ ਆਪ੍ਰੇਸ਼ਨ ਹੈ। ਜਲ ਸੈਨਾ ਸਮੁੰਦਰ ਦੀ ਗੈਰ-ਕਾਨੂੰਨੀ ਵਰਤੋਂ ਨੂੰ ਰੋਕਣ ਦੇ ਨਾਲ-ਨਾਲ ਸੁਰੱਖਿਅਤ ਸਮੁੰਦਰੀ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਹਿੰਦੂਸਥਾਨ ਸਮਾਚਾਰ