New Delhi: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਦੁਪਹਿਰ ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਨਗੇ। ਉਨ੍ਹਾਂ ਵੱਲੋਂ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਜਨਤਕ ਮੀਟਿੰਗਾਂ ਕੀਤੀਆਂ ਜਾਣੀਆਂ ਹਨ। ਭਾਜਪਾ ਨੇ ਆਪਣੇ ਸਟਾਰ ਪ੍ਰਚਾਰਕ ਅਤੇ ਕੇਂਦਰੀ ਮੰਤਰੀ ਸ਼ਾਹ ਦੇ ਪ੍ਰੋਗਰਾਮ ਦਾ ਵੇਰਵਾ ਐਕਸ ਹੈਂਡਲ ‘ਤੇ ਸਾਂਝਾ ਕੀਤਾ ਹੈ।
ਭਾਜਪਾ ਮੁਤਾਬਕ ਸ਼ਾਹ ਦੀ ਪਹਿਲੀ ਜਨ ਸਭਾ ਹਿੰਗੋਲੀ ਵਿਧਾਨ ਸਭਾ ਹਲਕੇ ‘ਚ ਦੁਪਹਿਰ 1.15 ਵਜੇ ਹੋਵੇਗੀ। ਸਟਾਰ ਪ੍ਰਚਾਰਕ ਸ਼ਾਹ ਰਾਮਲੀਲਾ ਮੈਦਾਨ ‘ਚ ਵੋਟਰਾਂ ਨਾਲ ਰੂਬਰੂ ਹੋਣਗੇ।
ਇੱਥੇ ਚੋਣ ਪ੍ਰਚਾਰ ਕਰਨ ਤੋਂ ਬਾਅਦ ਉਹ ਵਿਧਾਨ ਸਭਾ ਹਲਕਾ ਉਮੇਰਖੇਡ ਪੁੱਜਣਗੇ। ਇੱਥੇ ਉਹ ਬਾਅਦ ਦੁਪਹਿਰ 2:15 ਵਜੇ ਜ਼ਿਲ੍ਹਾ ਪ੍ਰੀਸ਼ਦ ਗਰਲਜ਼ ਹਾਈ ਸਕੂਲ ਦੀ ਗਰਾਊਂਡ ਵਿੱਚ ਜਨ ਸਭਾ ਨੂੰ ਸੰਬੋਧਨ ਕਰਨਗੇ। ਪ੍ਰਚਾਰ ਦੇ ਇਸ ਪੜਾਅ ‘ਚ ਉਹ ਸ਼ਾਮ ਢਲਣ ਤੋਂ ਪਹਿਲਾਂ ਪੌਣੇ ਚਾਰ ਵਜੇ ਚੰਦਰਪੁਰ ਵਿਧਾਨ ਸਭਾ ਹਲਕੇ ਦੇ ਚੰਦਾ ਕਲੱਬ ਮੈਦਾਨ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ।
ਹਿੰਦੂਸਥਾਨ ਸਮਾਚਾਰ