Punjab News: ਪੰਜਾਬ ਵਿੱਚ ਪ੍ਰਦੂਸ਼ਣ ਵੱਧਦਾ ਹੀ ਜਾ ਰਿਹਾ ਹੈ। ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ। ਇੱਕ ਪਾਸੇ ਜਿੱਥੇ ਸੂਬੇ ‘ਚ ਠੰਡ ਨੇ ਦਸਤਕ ਦੇ ਦਿੱਤੀ ਹੈ ਓਥੇ ਹੀ ਦੂਜੇ ਪਾਸੇ ਪ੍ਰਦੂਸ਼ਣ ਕਾਰਨ ਲੋਕ ਬਿਮਾਰ ਹੋ ਰਹੇ ਹਨ।
ਮੌਸਮ ਵਿਭਾਗ ਵਲੋਂ ਇਹ ਐਡਵਾਇਜ਼ਰੀ ਵੀ ਜਾਰੀ ਹੋ ਗਈ ਹੈ ਕਿ 4 ਵਜੇ ਤੋਂ ਬਾਅਦ ਲੋਕ ਘਰੋਂ ਬਾਹਰ ਨਾ ਨਿਕਲਣ। ਤੁਹਾਡੀ ਜਾਣਕਾਰੀ ਲਈ ਦਸ ਦਈਏ ਕਿ ਚੰਡੀਗੜ੍ਹ, ਪੰਜਾਬ ਵਿੱਚ ਔਸਤ AQI 418 ਅਤੇ ਵੱਧ ਤੋਂ ਵੱਧ 500 ਤੱਕ ਪਹੁੰਚ ਗਿਆ ਹੈ।
ਜਦੋਂ ਕਿ ਸਭ ਤੋਂ ਵੱਧ ਔਸਤ AQI ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ। ਇੱਥੇ AQI 326 ਸੀ, ਜਦੋਂ ਕਿ ਵੱਧ ਤੋਂ ਵੱਧ 425 ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮੰਡੀਗੋਬਿੰਦਗੜ੍ਹ ਵਿੱਚ ਔਸਤ AQI 303 ਅਤੇ ਵੱਧ ਤੋਂ ਵੱਧ 468 ਦਰਜ ਕੀਤਾ ਗਿਆ ਹੈ।
ਪੰਜਾਬ ਦੇ ਇਲਾਕਿਆਂ ‘ਚ ਤਾਪਮਾਨ 20 ਤੱਕ ਪਹੁੰਚ ਗਿਆ।ਇਸ ਠੰਡ ਦੇ ਸਮੇਂ ਜਿਨ੍ਹਾਂ ਸੇਹਤ ਵੱਲ ਧਿਆਨ ਦਿੱਤਾ ਜਾਵੇ ਉਨ੍ਹਾਂ ਹੀ ਤੁਹਾਡੇ ਲਈ ਬੇਹੱਤਰ ਰਹੇਗਾ।