Amritsar News: ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਰਵਾਈ ਜਾ ਰਹੀ ਇੰਟਰਫੇਥ ਗਲੋਬਲ ਕਾਨਫਰੰਸ ਵਿੱਚ ਸਾਰੇ ਧਰਮਾਂ ਦੇ ਮੁੱਖ ਆਗੂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪੁੱਜੇ। ਜਿਸ ਦੇ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਲਿੰਗ ਰਿਮ ਪੋਚੇ ਬੋਧੀ ਧਰਮ ਗੁਰੂ ਧਰਮਸ਼ਾਲਾ ਅਤੇ ਉਮੇਰ ਅਹਿਮਦ ਅਲਿਆਸੀ ਚੀਫ ਇਮਾਮ ਆਫ ਇੰਡੀਆ ਅਤੇ ਸੁਆਮੀ ਚਿੰਤਾ ਨੰਦ ਸਰਸਵਤੀ ਜੀ ਪਰਮਾਰਥ ਨਿਰਕੇਤਮ ਰਿਸ਼ੀਕੇਸ਼ ਅਤੇ ਅਚਾਰੀਆ ਲੋਕੇਸ਼ ਮੁਨੀ ਜੈਨ ਜੈਨ ਮੁਖੀ, ਯੂਕੇਵ ਨੈਗੇਨ ਯਹਦੀ ਆਗੂ ਇਜਰਾਇਲ ਤੋਂ ਅਤੇ ਬ੍ਰਹਮ ਕੁਮਾਰੀ ਸਿਸਟਰ ਹੁਸੈਨ ਅਤੇ ਡਾਕਟਰ ਹਰਮਨ ਨੋਬਰੋਡ ਇਸਾਈ ਆਗੂ ਸ਼ਾਮਿਲ ਸੀ ਇਸ ਦੌਰਾਨ ਇਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਇੰਟਰਫੇਸ ਕਾਨਫਰਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਰੱਖੀ ਗਈ ਤੇ ਹੈ ਅਤੇ ਅਸੀਂ ਸਭ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਿੱਖ ਕਦੀ ਵੀ ਕਿਸੇ ਮੰਦਰਾਂ ਦੇ ਉੱਪਰ ਹਮਲਾ ਨਹੀਂ ਕਰਦੇ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਭਨਾਂ ਦਾ ਸਾਂਝਾ ਸਥਾਨ ਹੈ ਅਤੇ ਇੱਥੋਂ ਮਾਨਵਤਾ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਅਤੇ ਸਿੱਖ ਕਦੀ ਵੀ ਕਿਸੇ ਤੇ ਹਮਲਾ ਨਹੀਂ ਕਰਦੇ ਸਾਡੇ ਖਿਲਾਫ ਇੰਟਰਨੈਸ਼ਨਲ ਪੱਧਰ ਦੇ ਉੱਪਰ ਵਿਰਤਾਂਤ ਸਿਰਜਿਆ ਜਾ ਰਿਹਾ ਜਿਸ ਦੇ ਲਈ ਅਸੀਂ ਸਾਰੇ ਧਰਮਾਂ ਦਾ ਸਾਥ ਚਾਹੁੰਦੇ ਹਾਂ ਕਿ ਜੋ ਸਾਡੇ ਖਿਲਾਫ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਾਰੇ ਧਰਮ ਇਕੱਠੇ ਹੋ ਕੇ ਸਾਡਾ ਸਾਥ ਦੇਣ
ਇਸ ਦੌਰਾਨ ਸਾਰੇ ਧਰਮਾਂ ਦੇ ਆਏ ਮੁਖੀ ਆਗੂਆਂ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਸ਼ਾਂਤੀ ਦਾ ਸੰਦੇਸ਼ ਦਿੰਦੇ ਹੋਏ ਇਕੱਠੇ ਲੈ ਕੇ ਅੱਗੇ ਚਲਨ ਲਈ ਵਚਨਬੰਦ ਹਾਂ ਅਤੇ ਅਸੀਂ ਆਪਣੇ ਸਮਾਜ ਦੇ ਵਿੱਚੋਂ ਅੰਧ ਵਿਸ਼ਵਾਸ ਨੂੰ ਖਤਮ ਕਰਨਾ ਚਾਹੁੰਦੇ ਹਾਂ ਅਤੇ ਸਮਾਜ ਦੇ ਵਿੱਚ ਰਹਿ ਰਹੇ ਗਰੀਬਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਸਾਰੇ ਆਪਣੇ ਪਰਮਾਤਮਾ ਨਾਲ ਪਿਆਰ ਕਰਨ ਤੇ ਆਪਣੇ ਆਂਢ ਗੁਆਂਡ ਵਿੱਚ ਵੀ ਪਿਆਰ ਬਣਾਏ ਰੱਖਣ ਇਸ ਦੇ ਵਿੱਚ ਹੀ ਸਾਰੇ ਧਰਮਾਂ ਦਾ ਪਿਆਰ ਹੈ
ਹਿੰਦੂਸਥਾਨ ਸਮਾਚਾਰ