Washington News: ਰੂਸ ਨੇ ਯੂਕ੍ਰੇਨ ‘ਤੇ ਹਮਲਾ ਕਰਕੇ ਕੁਰਸਕ ਖੇਤਰ ਵਿੱਚ ਕਬਜ਼ਾ ਕਰਨ ਲਈ ਰਣਨੀਤਕ ਤਿਆਰੀਆਂ ਕੀਤੀਆਂ ਹਨ। ਅਮਰੀਕਾ ਅਤੇ ਯੂਕ੍ਰੇਨ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਰੂਸ ਨੇ 50,000 ਸੈਨਿਕਾਂ ਨੂੰ ਇਕੱਠਾ ਕੀਤਾ ਹੈ। ਨਿਊਯਾਰਕ ਟਾਈਮਜ਼ ਦੀ ਖਬਰ ਮੁਤਾਬਕ, ਰੂਸੀ ਫੌਜ ਨੇ ਉੱਤਰੀ ਕੋਰੀਆ ਦੇ ਸੈਨਿਕਾਂ ਸਮੇਤ 50,000 ਸੈਨਿਕਾਂ ਦੀ ਵੱਡੀ ਟੁਕੜੀ ਇਕੱਠੀ ਕੀਤੀ ਹੈ। ਰੂਸ ਕੁਰਸਕ ਖੇਤਰ ਵਿੱਚ ਯੂਕ੍ਰੇਨ ਵੱਲੋਂ ਜ਼ਬਤ ਕੀਤੇ ਗਏ ਖੇਤਰ ਨੂੰ ਮੁੜ ਕਬਜ਼ੇ ਵਿੱਚ ਲੈਣ ਦੇ ਉਦੇਸ਼ ਨਾਲ ਹਮਲਾ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।
ਅਮਰੀਕੀ ਅਧਿਕਾਰੀਆਂ ਮੁਤਾਬਕ ਰੂਸ ਨੇ ਪੂਰਬੀ ਯੂਕ੍ਰੇਨ ਤੋਂ ਵੱਡੀ ਗਿਣਤੀ ਵਿਚ ਫੌਜੀਆਂ ਨੂੰ ਹਟਾਏ ਬਿਨਾਂ ਹੀ ਸੈਨਾ ਨੂੰ ਤਾਇਨਾਤ ਕਰ ਦਿੱਤਾ ਹੈ। ਰੂਸੀ ਸੈਨਿਕ ਕੁਰਸਕ ਖੇਤਰ ਦੇ ਕੁਝ ਹਿੱਸੇ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਯੂਕ੍ਰੇਨ ਨੇ ਇਸ ਸਾਲ ਕੁਰਸਕ ਦੇ ਇਸ ਖੇਤਰ ‘ਤੇ ਕਬਜ਼ਾ ਕਰ ਲਿਆ ਸੀ। ਯੂਕ੍ਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਉੱਤਰੀ ਕੋਰੀਆ ਦੇ ਸੈਨਿਕਾਂ ਨਾਲ ਜੁੜੇ ਇਸ ਤਰ੍ਹਾਂ ਦੇ ਹਮਲੇ ਦੀ ਸੰਭਾਵਨਾ ਹੈ।
ਹਿੰਦੂਸਥਾਨ ਸਮਾਚਾਰ