Ludhiana News: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨਪੰਜਾਬ ਵਿੱਚ ਨਸ਼ੇ ਤੇ ਲੁਧਿਆਣਾ ਵਿੱਚ ਵੱਡਾ ਕਬੂਲਨਾਮਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਬਹੁਤ ਨਸ਼ਾ ਹੈ। ਨਸ਼ਾ ਕਿੱਥੇ ਵਿਕਦਾ ਹੈ, ਇਸ ਬਾਰੇ ਪਿੰਡ ਦੇ ਲੋਕਾਂ ਨੂੰ ਪਤਾ ਹੁੰਦਾ ਹੈ। ਉਨ੍ਹਾਂ ਸਰਪੰਚਾਂ ਨੂੰ ਨਸ਼ਾ ਰੋਕਣ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਨਸ਼ੇ ਖ਼ਿਲਾਫ਼ ਕਾਰਵਾਈ ਨਹੀਂ ਕਰਦੀ ਤਾਂ ਇਸ ਸਬੰਧੀ ਉਨ੍ਹਾਂ (ਕੇਜਰੀਵਾਲ) ਨੂੰ ਜਾਣਕਾਰੀ ਦੇਣ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ। ਕੇਜਰੀਵਾਲ ਅੱਜ ਇਥੇ ਧਨਾਨਸੂ ਵਿਖੇ ਪੰਜਾਬ ਸਰਕਾਰ ਵੱਲੋਂ ਸਰਪੰਚਾਂ ਨੂੰ ਸਹੁੰ ਚੁਕਾਉਣ ਲਈ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਸਨ। ਕੇਜਰੀਵਾਲ ਨੇ ਨਸ਼ੇ ‘ਤੇ ਰੋਕ ਲਗਾਉਣ ਲਈ ਸਰਪੰਚਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਸਰਪੰਚ ਕਿਸੇ ਪਾਰਟੀ ਵੀ ਪਾਰਟੀ ਦੇ ਹੋਣ ਚਾਹੇ ਓਹ ਆਮ ਆਦਮੀ ਪਾਰਟੀ, ਕਾਂਗਰਸ ਜਾਂ ਅਕਾਲੀ ਦਲ ਦਾ ਨਹੀਂ ਹੈ, ਉਹ ਸਮੁੱਚੇ ਪਿੰਡ ਦਾ ਸਰਪੰਚ ਹੈ। ਉਨਵਾਂ ਕਿਹਾ ਕਿ ਸਰਕਾਰ ਪੰਚਾਇਤ ਨਾਲ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕਰੇਗੀ। ਪਿੰਡ ਦਾ ਵਿਕਾਸ ਕਰਵਾਉਣ ਲਈ ਪੰਚਾਇਤ ਸਰਕਾਰ ਤੱਕ ਪਹੁੰਚ ਕਰਨ।
ਕੇਜਰੀਵਾਲ ਨੇ ਕਿਹਾ ਕਿ ਸਾਲ 2023 ਵਿੱਚ ਦੋ ਪਿੰਡ ਵਿੱਚ ਸਭਾਵਾਂ ਹੋਣੀਆਂ ਚਾਹੀਦੀਆਂ ਸਨ। ਪਰ ਇੱਥੇ ਪਿੰਡਾ ਦੀਆਂ ਸੰਭਾਵਾਂ ਮਹਿਜ਼ ਕਾਗਜ਼ਾਂ ਵਿਚ ਹੀ ਸੀਮਿਤ ਹਨ। ਕਜਰੀਵਾਲ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਦੇ ਵਿਕਾਸ ਲਈ ਬੰਦ ਕਮਰੇ ਵਿਚ ਫ਼ੈਸਲੇ ਲੈਣ ਦੀ ਬਜਾਏ ਪਿੰਡ ਵਿੱਚ ਸਭਾ ਕਰਕੇ ਉਹ ਫ਼ੈਸਲੇ ਲੈਣ। ਇਸ ਨਾਲ ਜਿੱਥੇ ਰਿਸ਼ਵਤਖੋਰੀ ਤੇ ਕਾਬੂ ਪਾਇਆ ਜਾਏਗਾ। ਸਗੋਂ ਸਰਬਸੰਮਤੀ ਨਾਲ ਪਿੰਡ ਦਾ ਵਿਕਾਸ ਹੋਵੇਗਾ।