New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਹੈ। ਇਤਫਾਕਨ ਅੱਜ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਦਾ ਵੀ ਜਨਮ ਦਿਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਰੇਵੰਤ ਰੈਡੀ ਨੂੰ ਵੀ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਦੇ ਸੀਨੀਅਰ ਨੇਤਾ ਅਡਵਾਨੀ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਲਈ ਪ੍ਰਾਰਥਨਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਐਕਸ ਹੈਂਡਲ ‘ਤੇ ਜਾਰੀ ਕੀਤੇ ਗਏ ਵਧਾਈ ਸੰਦੇਸ਼ ‘ਚ ਕਿਹਾ, ”ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਹਾਰਦਿਕ ਸ਼ੁਭਕਾਮਨਾਵਾਂ। ਇਹ ਸਾਲ ਹੋਰ ਵੀ ਖਾਸ ਹੈ ਕਿਉਂਕਿ ਉਨ੍ਹਾਂ ਨੂੰ ਸਾਡੇ ਰਾਸ਼ਟਰ ਪ੍ਰਤੀ ਉਨ੍ਹਾਂ ਦੀ ਸ਼ਾਨਦਾਰ ਸੇਵਾ ਲਈ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ।’
ਉਨ੍ਹਾਂ ਲਿਖਿਆ ‘‘ਭਾਰਤ ਦੇ ਸਭ ਤੋਂ ਪ੍ਰਸ਼ੰਸਾਯੋਗ ਸਿਆਸਤਦਾਨਾਂ ਵਿੱਚੋਂ ਇੱਕ, ਉਨ੍ਹਾਂ ਨੇ ਭਾਰਤ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ ਹੈ। ਉਨ੍ਹਾਂ ਦੀ ਬੁੱਧੀ ਅਤੇ ਅਮੀਰ ਸੂਝ ਲਈ ਉਨ੍ਹਾਂ ਨੂੰ ਹਮੇਸ਼ਾਂ ਸਤਿਕਾਰਿਆ ਗਿਆ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਕਈ ਸਾਲਾਂ ਤੋਂ ਉਨ੍ਹਾਂ ਦਾ ਮਾਰਗਦਰਸ਼ਨ ਮਿਲਿਆ।’’ ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ ਹੀ ਰੇਵੰਤ ਰੈੱਡੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਲਿਖਿਆ, ”ਤੇਲੰਗਾਨਾ ਦੇ ਮੁੱਖ ਮੰਤਰੀ ਸ਼੍ਰੀ ਰੇਵੰਤ ਰੈੱਡੀ ਜੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਹਾਰਦਿਕ ਸ਼ੁਭਕਾਮਨਾਵਾਂ। ਮੈਂ ਉਨ੍ਹਾਂ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਲਈ ਪ੍ਰਾਰਥਨਾ ਕਰਦਾ ਹਾਂ।’’
ਭਾਜਪਾ ਦੀ ਵੈੱਬਸਾਈਟ ‘ਤੇ ਮੌਜੂਦ ਵੇਰਵਿਆਂ ਅਨੁਸਾਰ ਸੰਸਦ ਮੈਂਬਰ ਵਜੋਂ ਤਿੰਨ ਦਹਾਕਿਆਂ ਦੀ ਲੰਬੀ ਪਾਰੀ ਖੇਡਣ ਤੋਂ ਬਾਅਦ ਅਡਵਾਨੀ ਜੀ ਗ੍ਰਹਿ ਮੰਤਰੀ ਅਤੇ ਬਾਅਦ ‘ਚ ਅਟਲ ਜੀ ਦੀ ਕੈਬਨਿਟ (1999-2004) ‘ਚ ਉਪ ਪ੍ਰਧਾਨ ਮੰਤਰੀ ਬਣੇ। ਅਡਵਾਨੀ ਜੀ ਨੂੰ ਬਹੁਤ ਹੀ ਬੁੱਧੀਜੀਵੀ, ਸਮਰੱਥ ਅਤੇ ਮਜ਼ਬੂਤ ਨੇਤਾ ਮੰਨਿਆ ਜਾਂਦਾ ਹੈ, ਜਿਨ੍ਹਾਂ ਵਿੱਚ ਮਜ਼ਬੂਤ ਅਤੇ ਸੰਪੰਨ ਭਾਰਤ ਦਾ ਵਿਚਾਰ ਜੜ ਤੱਕ ਡੂੰਘਾ ਹੈ। ਅਡਵਾਨੀ ਜੀ ਦਾ ਜਨਮ 08 ਨਵੰਬਰ 1927 ਨੂੰ ਸਿੰਧ ਸੂਬੇ (ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਨੇ ਸੇਂਟ ਪੈਟ੍ਰਿਕ ਸਕੂਲ, ਕਰਾਚੀ ਵਿੱਚ ਪੜ੍ਹਾਈ ਕੀਤੀ ਅਤੇ ਉਨ੍ਹਾਂ ਦੇ ਦੇਸ਼ ਭਗਤੀ ਦੇ ਜਜ਼ਬੇ ਨੇ ਉਨ੍ਹਾਂ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਵੱਲ ਵਧਣ ਲਈ ਪ੍ਰੇਰਿਤ ਕੀਤਾ। ਜਦੋਂ ਉਹ ਮਹਿਜ਼ 14 ਸਾਲਾਂ ਦੇ ਸੀ, ਉਨ੍ਹਾਂ ਨੇ ਆਪਣਾ ਜੀਵਨ ਦੇਸ਼ ਨੂੰ ਸਮਰਪਿਤ ਕਰ ਦਿੱਤਾ।
ਉਨ੍ਹਾਂ ਨੇ ਰਾਮ ਰੱਥ ਯਾਤਰਾ, ਜਨਾਦੇਸ਼ ਯਾਤਰਾ, ਭਾਰਤ ਸੁਰੱਖਿਆ ਯਾਤਰਾ, ਸਵਰਨ ਜੈਅੰਤੀ ਰੱਥ ਯਾਤਰਾ ਅਤੇ ਭਾਰਤ ਉਦੈ ਯਾਤਰਾ ਦੀ ਅਗਵਾਈ ਕੀਤੀ।
ਹਿੰਦੂਸਥਾਨ ਸਮਾਚਾਰ