New Delhi: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਝਾਰਖੰਡ ਦੇ ਲੋਕ ਹੁਣ ਇੰਡੀ ਗਠਜੋੜ ਸਰਕਾਰ ਨੂੰ ਉਖਾੜ ਕੇ ਕਮਲ ਖਿੜਾਉਣ ਕਰਨ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਅੱਜ ਝਾਰਖੰਡ ਵਿੱਚ ਹਰ ਪਾਸੇ ਇੱਕ ਹੀ ਗੂੰਜ ਹੈ, ‘ਰੋਟੀ-ਬੇਟੀ-ਮਾਟੀ ਦੀ ਪੁਕਾਰ, ਝਾਰਖੰਡ ਵਿੱਚ ਭਾਜਪਾ-ਐਨਡੀਏ ਦੀ ਸਰਕਾਰ।
ਝਾਰਖੰਡ ਦੇ ਗੜ੍ਹਵਾ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਲੋਕਾਂ ਨੇ ਲਗਾਤਾਰ ਤੀਜੀ ਵਾਰ ਦਿੱਲੀ ਵਿੱਚ ਭਾਜਪਾ-ਐਨਡੀਏ ਦੀ ਸਰਕਾਰ ਬਣਾਈ। ਹੁਣ ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਹਨ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਥੇ ਭਾਜਪਾ-ਐਨਡੀਏ ਦੀ ਅਗਵਾਈ ਵਿੱਚ ਡਬਲ ਇੰਜਣ ਵਾਲੀ ਸਰਕਾਰ ਬਣਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਇੱਥੇ ਜਨਤਾ ਦਾ ਅਸ਼ੀਰਵਾਦ ਲੈਣ ਆਏ ਹਨ।
ਪਰਿਵਾਰਵਾਦ ਨੂੰ ਲੈ ਕੇ ਜੇਐਮਐਮ, ਕਾਂਗਰਸ ਅਤੇ ਆਰਜੇਡੀ ‘ਤੇ ਹਮਲਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਿਵਾਰਵਾਦ ਝਾਰਖੰਡ ਦਾ ਵੱਡਾ ਦੁਸ਼ਮਣ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨੇ ਧਿਰਾਂ ਕੱਟੜ ਪਰਿਵਾਰਵਾਦੀ ਹਨ। ਇਹ ਚਾਹੁੰਦੇ ਹਨ ਕਿ ਸੱਤਾ ਦੀਆਂ ਚਾਬੀਆਂ ਇਨ੍ਹਾਂ ਦੇ ਪਰਿਵਾਰ ਕੋਲ ਹੀ ਰਹਿਣ। ਉਨ੍ਹਾਂ ਕਿਹਾ ਕਿ ਝਾਰਖੰਡ ਦੇ ਨੌਜਵਾਨਾਂ ਦੀ ਕਾਬਲੀਅਤ ਨੂੰ ਵਧਾਉਣਾ ਅਤੇ ਉਨ੍ਹਾਂ ਨੂੰ ਨਵੇਂ ਮੌਕੇ ਪ੍ਰਦਾਨ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਜੇਐਮਐਮ, ਕਾਂਗਰਸ ਅਤੇ ਆਰਜੇਡੀ ਨੇ ਝਾਰਖੰਡ ਦੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ (ਜੇਐਮਐਮ-ਕਾਂਗਰਸ) ਨੇ ਝਾਰਖੰਡ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ, ਪਰ ਵਾਅਦਾ ਪੂਰਾ ਨਹੀਂ ਕੀਤਾ। ਭਰਤੀਆਂ ਵਿੱਚ ਧਾਂਦਲੀ ਅਤੇ ਪੇਪਰ ਲੀਕ ਇੱਥੇ ਇੱਕ ਉਦਯੋਗ ਬਣ ਗਿਆ ਹੈ। ਕਾਂਸਟੇਬਲ ਭਰਤੀ ਦੌਰਾਨ ਜੇਐਮਐਮ ਸਰਕਾਰ ਦੀ ਲਾਪਰਵਾਹੀ ਕਾਰਨ ਕਈ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਹੁਣ ਝਾਰਖੰਡ ਭਾਜਪਾ ਨੇ ਇਸ ਸਥਿਤੀ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਕਰੀਬ 3 ਲੱਖ ਸਰਕਾਰੀ ਅਸਾਮੀਆਂ ਪਾਰਦਰਸ਼ੀ ਢੰਗ ਨਾਲ ਭਰੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਜਿੱਥੇ ਵੀ ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਝੂਠ ਬੋਲ ਕੇ ਸੱਤਾ ਵਿੱਚ ਆਈਆਂ ਹਨ, ਉਨ੍ਹਾਂ ਨੇ ਉਸ ਸੂਬੇ ਨੂੰ ਬਰਬਾਦ ਕੀਤਾ ਹੈ। ਕਾਂਗਰਸ ਪ੍ਰਧਾਨ (ਮਲਿਕਾਰਜੁਨ ਖੜਗੇ) ਨੇ ਵੀ ਮੰਨਿਆ ਹੈ ਕਿ ਕਾਂਗਰਸ ਝੂਠੀ ਗਾਰੰਟੀ ਦਿੰਦੀ ਹੈ। ਉਨ੍ਹਾਂ ਦੇ ਮੂੰਹੋਂ ਜਾਣੇ-ਅਣਜਾਣੇ ਵਿੱਚ ਸੱਚ ਨਿਕਲ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਹ ਬੇਤੁਕੇ ਐਲਾਨ ਸੂਬਿਆਂ ਨੂੰ ਦੀਵਾਲੀਆ ਕਰ ਦੇਣਗੇ।
ਛਠ ਦੇ ਉਤਸਾਹ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਛੱਠੀ ਮਈਆ ਦੀ ਪੂਜਾ ਕਰਨ ਵਾਲਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਝਾਰਖੰਡ ‘ਚ ਇਹ ਚੋਣਾਂ ਅਜਿਹੇ ਸਮੇਂ ‘ਚ ਹੋ ਰਹੀਆਂ ਹਨ ਜਦੋਂ ਪੂਰਾ ਦੇਸ਼ ‘ਵਿਕਸਿਤ ਭਾਰਤ’ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ ਭਾਵ ਆਉਣ ਵਾਲੇ 25 ਸਾਲ ਦੇਸ਼ ਅਤੇ ਝਾਰਖੰਡ ਲਈ ਬਹੁਤ ਮਹੱਤਵਪੂਰਨ ਹਨ। ਦੇਸ਼ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਅਤੇ ਝਾਰਖੰਡ ਵੀ ਉਦੋਂ 50 ਸਾਲ ਦਾ ਹੋਣ ਵਾਲਾ ਹੋਵੇਗਾ।
ਉਨ੍ਹਾਂ ਕਿਹਾ ਕਿ ਭਾਜਪਾ ਝਾਰਖੰਡ ਦੀ ਸਹੂਲਤ, ਸੁਰੱਖਿਆ, ਸਥਿਰਤਾ ਅਤੇ ਖੁਸ਼ਹਾਲੀ ਦੀ ਗਾਰੰਟੀ ਨਾਲ ਚੋਣ ਮੈਦਾਨ ਵਿੱਚ ਉਤਰੀ ਹੈ। ਪ੍ਰਧਾਨ ਮੰਤਰੀ ਨੇ ਸ਼ਾਨਦਾਰ ਸੰਕਲਪ ਪੱਤਰ ਜਾਰੀ ਕਰਨ ਲਈ ਝਾਰਖੰਡ ਭਾਜਪਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸੰਕਲਪ ਰੋਟੀ-ਬੇਟੀ-ਮਾਟੀ ਦੇ ਸਤਿਕਾਰ, ਸੁਰੱਖਿਆ ਅਤੇ ਖੁਸ਼ਹਾਲੀ ਨੂੰ ਸਮਰਪਿਤ ਹੈ। ਝਾਰਖੰਡ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਮਾਵਾਂ, ਭੈਣਾਂ ਅਤੇ ਧੀਆਂ ਦੀ ਭਲਾਈ ਲਈ ਕਈ ਸੰਕਲਪ ਲਏ ਗਏ ਹਨ।
‘ਗੋਗੋ ਦੀਦੀ ਸਕੀਮ’ ਤਹਿਤ ਮਾਵਾਂ-ਭੈਣਾਂ ਨੂੰ ਹਰ ਮਹੀਨੇ 2100 ਰੁਪਏ ਦਿੱਤੇ ਜਾਣਗੇ। ਉਜਵਲਾ ਯੋਜਨਾ ਤਹਿਤ ਗਰੀਬ ਪਰਿਵਾਰਾਂ ਦੀਆਂ ਮਾਵਾਂ-ਭੈਣਾਂ ਨੂੰ ਪਹਿਲਾਂ ਗੈਸ ਕੁਨੈਕਸ਼ਨ ਦਿੱਤੇ ਜਾਂਦੇ ਸਨ, ਹੁਣ ਝਾਰਖੰਡ ‘ਚ ਬਣਨ ਜਾ ਰਹੀ ਭਾਜਪਾ ਸਰਕਾਰ 500 ਰੁਪਏ ‘ਚ ਗੈਸ ਸਿਲੰਡਰ ਦੇਵੇਗੀ, ਇਸ ਦੇ ਨਾਲ ਹੀ ਅਗਲੇ ਸਾਲ ਦੀਵਾਲੀ ਅਤੇ ਰੱਖੜੀ ‘ਤੇ ਦੋ ਮੁਫਤ ਸਿਲੰਡਰ ਵੀ ਦਿੱਤੇ ਜਾਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਝਾਰਖੰਡ ਦੇ ਵਿਕਾਸ ਲਈ ਇਮਾਨਦਾਰੀ ਨਾਲ ਹਰ ਕੋਸ਼ਿਸ਼ ਕਰ ਰਹੇ ਹਾਂ। ਜਦੋਂ ਤੁਸੀਂ ਲੋਕ ਇੱਥੇ ਡਬਲ ਇੰਜਣ ਦੀ ਸਰਕਾਰ ਬਣਾਉਂਦੇ ਹੋ ਤਾਂ ਸੂਬੇ ਦਾ ਵਿਕਾਸ ਵੀ ਦੁੱਗਣੀ ਰਫ਼ਤਾਰ ਨਾਲ ਹੋਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਝਾਰਖੰਡ ਦੇ ਨੌਜਵਾਨਾਂ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਸਾਡੇ ਝਾਰਖੰਡ ਦੇ ਇਹ ਪੁੱਤਰ-ਧੀਆਂ ਖੇਡਾਂ ਦੇ ਖੇਤਰ ਵਿੱਚ ਝਾਰਖੰਡ ਦਾ ਜਜ਼ਬਾ ਦਿਖਾਉਂਦੇ ਹਨ।
ਹਿੰਦੂਸਥਾਨ ਸਮਾਚਾਰ