Chandigarh News: ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਦੇ ਹਰਵੀਰ ਸਿੰਘ ਢੀਂਡਸਾ ਨੂੰ ਸੂਬਾ ਪ੍ਰਧਾਨ ,ਅਜੀਤਪਾਲ ਸਿੰਘ ਗਿੱਲ ਭੁੱਚੋ ਨੂੰ ਨੁਮਾਇੰਦਾ ਆਲ ਇੰਡੀਆ, ਨਿਰਮਲ ਸਿੰਘ ਬਾਠ ਰੂਪਨਗਰ ਨੂੰ ਜਨਰਲ ਸਕੱਤਰ, ਪਲਵਿੰਦਰ ਸਿੰਘ ਸੂਦ ਸ਼ਹੀਦ ਭਗਤ ਸਿੰਘ ਨਗਰ ਨੂੰ ਖਜਾਨਚੀ, ਜਸ਼ਨਪ੍ਰੀਤ ਸਿੰਘ ਬਠਿੰਡਾ ਨੂੰ ਪ੍ਰੈਸ ਸਕੱਤਰ/ਸੋਸ਼ਲ ਮੀਡੀਆ ਇੰਚਾਰਜ ਚੁਣਿਆ ਗਿਆ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਦੀ ਚੋਣ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਹੋਈ ਇਸ ਚੋਣ ਸਮੇਂ ਗੁਰਨੇਕ ਸਿੰਘ ਸ਼ੇਰ ਸਾਬਕ ਸੂਬਾ ਜਨਰਲ ਸਕੱਤਰ, ਰੁਪਿੰਦਰ ਸਿੰਘ ਗਰੇਵਾਲ ਅਤੇ ਮੋਹਨ ਸਿੰਘ ਭੇਡਪੁਰਾ ਸਾਬਕਾ ਸੂਬਾ ਪ੍ਰਧਾਨ ਅਤੇ ਵਿਸ਼ੇਸ਼ ਤੌਰ ਤੇ ਨਾਇਬ ਤਹਿਸੀਲਦਾਰ ਇਕਬਾਲ ਸਿੰਘ ਅਤੇ ਸਤਨਾਮ ਸਿੰਘ ਪੁੱਜੇ। ਇਸ ਦੌਰਾਨ ਸਾਲ 2024 -26 ਲਈ ਹਰਵੀਰ ਸਿੰਘ ਢੀਂਡਸਾ ਨੂੰ ਸੂਬਾ ਪ੍ਰਧਾਨ ,ਅਜੀਤਪਾਲ ਸਿੰਘ ਗਿੱਲ ਭੁੱਚੋ ਨੂੰ ਨੁਮਾਇੰਦਾ ਆਲ ਇੰਡੀਆ ਅਤੇ ਜਸਪਾਲ ਸਿੰਘ ਸਿੱਧੂ ਮੋਗਾ ,ਗੁਰਬੀਰ ਸਿੰਘ ਬਾਜਵਾ ਜਲੰਧਰ, ਦਲਜੀਤ ਸਿੰਘ ਹੁਸ਼ਿਆਰਪੁਰ, ਜਸਕਰਨ ਸਿੰਘ ਫਾਜਿਲਕਾ ,ਸਤਨਾਮ ਸਿੰਘ ਮਾਣਕ ਅੰਮ੍ਰਿਤਸਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਨਿਰਮਲ ਸਿੰਘ ਫਤਿਹਗੜ ਸਾਹਿਬ ,ਅਦਿਤਿਆ ਕੌਸ਼ਲ ਮੁਹਾਲੀ, ਰਾਜ ਕੁਮਾਰ ਪਟਿਆਲਾ, ਪੁਸ਼ਪਿੰਦਰ ਸਿੰਘ ਚਹਿਲ ਮਾਨਸਾ, ਬਲਜੀਤ ਸਿੰਘ ਗੁਰਦਾਸਪੁਰ , ਪਰਮਜੀਤ ਰਾਮ ਕਪੂਰਥਲਾ ਨੂੰ ਮੀਤ ਪ੍ਰਧਾਨ ਅਤੇ ਨਿਰਮਲ ਸਿੰਘ ਬਾਠ ਰੂਪਨਗਰ ਨੂੰ ਜਨਰਲ ਸਕੱਤਰ, ਰੂਪਨੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਨੂੰ ਸਹਾਇਕ ਜਨਰਲ ਸਕੱਤਰ ,ਪਲਵਿੰਦਰ ਸਿੰਘ ਸੂਦ ਸ਼ਹੀਦ ਭਗਤ ਸਿੰਘ ਨਗਰ ਨੂੰ ਖਚਾਨਚੀ ਸਤਿੰਦਰਪਾਲ ਸਿੰਘ ਪੰਨੂੰ ਸੰਗਰੂਰ ਨੂੰ ਸਹਾਇਕ ਖਚਾਨਚੀ ,ਜਸ਼ਨਪ੍ਰੀਤ ਸਿੰਘ ਬਠਿੰਡਾ ਨੂੰ ਪ੍ਰੈਸ ਸਕੱਤਰ/ ਸ਼ੋਸ਼ਲ ਮੀਡੀਆ ਇੰਚਾਰਜ, ਜਸਵਿੰਦਰ ਸਿੰਘ ਗਿੱਲ ਫਰੀਦਕੋਟ ਨੂੰ ਸੰਗਠਨ ਸਕੱਤਰ ,ਰਾਜੇਸ਼ ਮਹਾਜਨ ਪਠਾਨਕੋਟ ਨੂੰ ਦਫਤਰ ਸਕੱਤਰ , ਸੁਖਪ੍ਰੀਤ ਸਿੰਘ ਪੰਨੂ ਤਰਨਤਾਰਨ ਨੂੰ ਕਾਨੂੰਨੀ ਸਕੱਤਰ, ਸੁਖਜੀਤਪਾਲ ਸਿੰਘ ਥਰੀਕੇ ਲੁਧਿਆਣਾ ਨੂੰ ਆਡੀਟਰ ਚੁਣਿਆ ਗਿਆ। ਚੋਣ ਨਿਗਰਾਨ ਬਲਰਾਜ ਸਿੰਘ ਔਜਲਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਉਹਨਾ ਦੀ ਟੀਮ ਜਨਰਲ ਸਕੱਤਰ ਸੁਖਪ੍ਰੀਤ ਸਿੰਘ, ਖਚਾਨਚੀ ਪਵਨ ਕੁਮਾਰ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਜਲਾਲਾਬਾਦ ਅਤੇ ਸੁਮਨਦੀਪ ਸਿੰਘ ਭੁੱਲਰ ਨੁਮਾਇੰਦਾ ਕੁੱਲ ਹਿੰਦ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ