New Delhi: ਦੀਵਾਲੀ ਤੋਂ ਬਾਅਦ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 62 ਰੁਪਏ ਵੱਧ ਗਈ ਹੈ। ਦਿੱਲੀ ‘ਚ ਇਸ ਦੀ ਕੀਮਤ ਹੁਣ 1802.00 ਰੁਪਏ ਹੋ ਗਈ ਹੈ। ਵਧੀ ਹੋਈ ਕੀਮਤ ਅੱਜ ਯਾਨੀ ਸ਼ੁਕਰਵਾਰ ਤੋਂ ਲਾਗੂ ਹੋ ਗਈ ਹੈ। ਪਹਿਲਾਂ ਇਸਦੀ ਕੀਮਤ 1740 ਰੁਪਏ ਸੀ। 19 ਕਿਲੋ ਦੇ ਸਿਲੰਡਰ ਦੀ ਕੀਮਤ ਲਗਾਤਾਰ ਚੌਥੇ ਮਹੀਨੇ ਵਧਾਈ ਗਈ ਹੈ। ਹਾਲਾਂਕਿ ਘਰਾਂ ‘ਚ ਵਰਤੇ ਜਾਣ ਵਾਲੇ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ ‘ਚ ਕੋਈ ਵਾਧਾ ਨਹੀਂ ਕੀਤਾ ਗਿਆ।
ਕਮਰਸ਼ੀਅਲ ਸਿਲੰਡਰ ਮਹਿੰਗਾ ਹੋਣ ਕਾਰਨ ਬਾਹਰ ਖਾਣਾ-ਪੀਣਾ ਮਹਿੰਗਾ ਹੋ ਸਕਦਾ ਹੈ।IOCL ਅਨੁਸਾਰ, ਕੀਮਤ ਵਧਣ ਤੋਂ ਬਾਅਦ ਹੁਣ ਸਿਲੰਡਰ ਦੀ ਕੀਮਤ ਕੋਲਕਾਤਾ ਵਿੱਚ 1911.50 ਰੁਪਏ, ਮੁੰਬਈ ਵਿੱਚ 1754.50 ਰੁਪਏ ਅਤੇ ਚੇਨਈ ਵਿੱਚ 1964 ਰੁਪਏ ਹੋ ਗਈ ਹੈ।
ਦਸ ਦਇਏ ਕਿ ਦਿੱਲੀ ਵਿੱਚ ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 803.00 ਰੁਪਏ ਹੈ। ਕੋਲਕਾਤਾ ‘ਚ ਇਹ 829.00 ਰੁਪਏ ‘ਚ ਉਪਲਬਧ ਹੈ ਜਦਕਿ ਮੁੰਬਈ ‘ਚ ਇਸ ਦੀ ਕੀਮਤ 802.50 ਰੁਪਏ ਹੈ। ਇਸੇ ਤਰ੍ਹਾਂ ਇਹ ਚੇਨਈ ‘ਚ 818.50 ਰੁਪਏ ‘ਚ ਉਪਲਬਧ ਹੈ। ਉੱਜਵਲਾ ਲਾਭਪਾਤਰੀਆਂ ਨੂੰ 300 ਰੁਪਏ ਦੀ ਸਬਸਿਡੀ ਮਿਲਦੀ ਹੈ। ਇਹ ਸਬਸਿਡੀ ਇਕ ਸਾਲ ‘ਚ 12 ਸਿਲੰਡਰਾਂ ‘ਤੇ ਮਿਲਦੀ ਹੈ।
ਜਿਕਰਯੋਗ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕੀਮਤਾਂ ਬਦਲਦੀਆਂ ਹਨ। ਇਸ ਤੋਂ ਪਹਿਲਾਂ 1 ਅਗਸਤ ਨੂੰ 19 ਕਿਲੋ ਸਿਲੰਡਰ ਦੀ ਕੀਮਤ 6.50 ਰੁਪਏ ਵਧਾਈ ਗਈ ਸੀ। ਇਸ ਦੀ ਕੀਮਤ 1 ਸਤੰਬਰ ਨੂੰ 39 ਰੁਪਏ ਅਤੇ 1 ਅਕਤੂਬਰ ਨੂੰ 48.5 ਰੁਪਏ ਵਧੀ ਸੀ। ਹਾਲਾਂਕਿ, ਇੱਕ ਵਾਰ ਫਿਰ 14.2 ਕਿਲੋਗ੍ਰਾਮ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।