Canada New: ਮਸ਼ਹੂਰ ਪੰਜਾਬੀ ਗਾਇਕ A.P. Dhillon ਦੇ ਘਰ ‘ਤੇ ਫਾਇਰਿੰਗ ਕਰਨ ਵਾਲੇ ਇੱਕ ਮੁਲਜ਼ਮ ਨੂੰ ਕੈਨੇਡਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ । ਓਂਟਾਰੀਓ ਪੁਲਸ ਮੁਤਾਬਕ 25 ਸਾਲਾ ਅਭੀਜੀਤ ਕਿੰਗਰਾ ਨੂੰ 30 ਸਤੰਬਰ ਨੂੰ ਰੈਵਨਵੁੱਡ ਰੋਡ ਕਾਲਵੁੱਡ ਦੇ ਘਰ ‘ਤੇ ਅੰਨ੍ਹੇਵਾਹ ਫਾਇਰਿੰਗ ਦੇ ਇਲਜ਼ਾਮ ਵਿੱਚ ਗ੍ਰਿਫਤਾਰੀ ਕੀਤਾ ਹੈ,ਜਦਕਿ ਉਸ ਦੇ ਇੱਕ ਸਾਥੀ ਵਿਕਰਮ ਸ਼ਰਮਾ ਦੇ ਭਾਰਤ ਭੱਜਣ ਦਾ ਸ਼ੱਕ ਹੈ। ਦੂਜੇ ਸ਼ੱਕੀ ਦੀ ਉਮਰ 23 ਸਾਲਾ ਦੱਸੀ ਜਾ ਰਹੀ ਹੈ ਅਤੇ ਪੁਲਸ ਨੇ ਉਸ ਖਿਲਾਫ ਵਾਰੰਟ ਜਾਰੀ ਕਰ ਦਿੱਤਾ ਹੈ ।
ਪੁਲਸ ਕੋਲ ਦੂਜੇ ਮੁਲਜ਼ਮ ਵਿਕਰਮ ਸ਼ਰਮਾ ਦੀ ਕੋਈ ਤਸਵੀਰ ਨਹੀਂ ਹੈ ਪਰ ਪੁਲਸ ਨੇ ਵਿਕਰਮ ਦਾ ਹੁਲਿਆ ਦੱਸਿਆ ਹੈ । ਪੁਲਸ ਮੁਤਾਬਿਕ ਵਿਕਰਮ ਸਿੰਘ ਦਾ ਕੱਦ 5’9 ਇੰਚ ਹੈ । ਉਸ ਦਾ ਭਾਰ 90 ਕਿਲੋ,ਕਾਲੇ ਵਾਲ,ਭੂਰੀਆ ਅੱਖਾਂ ਹਨ । ਵੇਸਟ ਸ਼ੋਰ RCMP ਪੁਲਿਸ ਨੇ ਲੋਕਾਂ ਕੋਲੋ ਵਿਕਰਮ ਦੇ ਬਾਰੇ 250-474-2264 ਫੋਨ ਨੰਬਰ ‘ਤੇ ਜਾਣਕਾਰੀ ਮੰਗੀ ਹੈ । ਪੁਲਸ ਨੇ ਕਿਹਾ ਜਦੋਂ ਤੱਕ ਇਸ ਮਾਮਲੇ ਦੀ ਜਾਂਚ ਚੱਲੇਗੀ ਉਦੋਂ ਤੱਕ ਉਨ੍ਹਾਂ ਵੱਲੋਂ ਹੋਰ ਕਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ ।
ਏ.ਪੀ ਢਿੱਲੋਂ ‘ਤੇ ਹਮਲੇ ਤੋਂ ਬਾਅਦ ਰਾਜੀਵ ਗੌਦਾਰਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਜੋਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਦਾ ਹੈ । ਏ.ਪੀ ਢਿੱਲੋਂ ਨੇ ਕੁਝ ਦਿਨ ਪਹਿਲਾਂ ਮੁੰਬਈ ਵਿੱਚ ਸਲਮਾਨ ਖਾਨ ਨਾਲ ਗਾਣਾ ਕੀਤਾ ਸੀ ਜਿਸ ਤੋਂ ਨਰਾਜ਼ ਲਾਰੈਂਸ ਗੈਂਗ ਨੇ ਉਸ ‘ਤੇ ਹਮਲੇ ਦੀ ਜ਼ਿੰਮਵਾਰੀ ਲੈਂਦੇ ਹੋਏ ਚਿਤਾਵਨੀ ਦਿੱਤੀ ਸੀ । ਇਸ ਤੋਂ ਪਹਿਲਾਂ ਪੰਜਾਬ ਫਿਲਮ ਅਦਾਕਾਰ ਗਿੱਪੀ ਗਿੱਲ ਨੇ ਜਦੋਂ ਕੈਰੀ ਆਨ ਜੱਟਾ -3 (Carry on Jatta-3) ਦੇ ਫਿਲਮ ਪ੍ਰਮੋਸ਼ਨ ਵਿੱਚ ਸਲਮਾਨ ਖਾਨ ਨੂੰ ਬੁਲਾਇਆ ਸੀ ਤਾਂ ਉਨ੍ਹਾਂ ਦੇ ਕੈਨੇਡਾ ਵਾਲੇ ਘਰ ਵਿੱਚ ਲਾਰੈਂਸ ਬਿਸ਼ਨੋਈ ਨੇ ਹੀ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ । ਇਸੇ ਮਹੀਨੇ ਲਾਰੈਂਸ ਗੈਂਗ ਨੇ ਸਲਮਾਨ ਦੇ ਕਰੀਬੀ ਬਾਬਾ ਸਿੱਦੀਗੀ ਦਾ ਮੁੰਬਈ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਬਾਬਾ ਸਿੱਦੀਗੀ NCP ਦੇ ਆਗੂ ਸਨ ਅਤੇ ਮੰਤਰੀ ਵੀ ਰਹਿ ਚੁੱਕੇ ਸਨ ।