ਸੂਤਰਾਂ ਮੁਤਾਬਕ ਸ਼ੋਸ਼ਲ ਮੀਡੀਆ ਫੇਮ ਅਭਿਨਵ ਅਰੋੜਾ ਨੂੰ ਲਾਰੇਂਸ ਧਮਕੀ ਵਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਦਾਅਵਾ ਅਭਿਨਵ ਅਰੋੜਾ ਦੇ ਪਰਿਵਾਰ ਨੇ ਕੀਤਾ ਹੈ। ਦਸ ਦਈਏ ਕਿ ਅਭਿਨਵ ਅਰੋੜਾ ਦੀ ਮਾਂ ਜੋਤੀ ਅਰੋੜਾ ਨੇ ਕਿਹਾ ਕਿ ਸ਼ਰਧਾ ਤੋਂ ਇਲਾਵਾ ਅਭਿਨਵ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਹੈ ਜਿਸ ਨੂੰ ਉਸ ਨੂੰ ਇੰਨਾ ਸਹਿਣਾ ਪਵੇ।
ਉਨ੍ਹਾਂ ਕਿਹਾ, “ਸੋਸ਼ਲ ਮੀਡੀਆ ਰਾਹੀਂ ਸਾਡੀ ਗੱਲ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਭਿਨਵ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਹੈ , ਜਿਸ ਕਾਰਨ ਸਾਨੂੰ ਧਮਕੀਆਂ ਮਿਲ ਰਹੀਆਂ ਹਨ। ਅਭਿਨਵ ਨੇ ਭਗਤੀ ਤੋਂ ਇਲਾਵਾ ਅਜਿਹਾ ਕੁਝ ਨਹੀਂ ਕੀਤਾ, ਜਿਸ ਲਈ ਉਨ੍ਹਾਂ ਨੂੰ ਇੰਨਾ ਸਹਿਣਾ ਪਿਆ।” ਉਸ ਨੇ ਅੱਗੇ ਕਿਹਾ, “ਅੱਜ ਸਾਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਕਾਲ ਆਇਆ ਸੀ, ਜਿਸ ਵਿੱਚ ਸਾਨੂੰ ਧਮਕੀ ਦਿੱਤੀ ਗਈ ਸੀ ਕਿ ਅਭਿਨਵ ਨੂੰ ਮਾਰ ਦਿੱਤਾ ਜਾਵੇਗਾ। ਬੀਤੀ ਰਾਤ ਵੀ ਇੱਕ ਕਾਲ ਆਈ ਸੀ, ਜੋ ਅਸੀਂ ਮਿਸ ਕਰ ਦਿੱਤੀ। ਅੱਜ ਵੀ ਸਾਨੂੰ ਉਸੇ ਨੰਬਰ ਤੋਂ ਇੱਕ ਕਾਲ ਆਈ ਕਿ ਉਹ ਅਭਿਨਵ ਨੂੰ ਮਾਰ ਦੇਣਗੇ।”
ਦੱਸਣਯੋਗ ਹੈ ਕਿ ਅਭਿਨਵ ਅਰੋੜਾ ਦਿੱਲੀ ਦਾ ਇੱਕ ਸ਼ਰਧਾਲੂ ਹੈ ਜਿਸਨੇ ਦਾਅਵਾ ਕੀਤਾ ਸੀ ਕਿ ਉਸਦੀ ਅਧਿਆਤਮਿਕ ਜਾਗ੍ਰਿਤੀ ਤਿੰਨ ਸਾਲ ਦੀ ਉਮਰ ਵਿੱਚ ਹੀ ਸ਼ੁਰੂ ਹੋ ਗਈ ਸੀ।