Faridkot News: ਮੰਡੀਆਂ ਵਿੱਚ ਲਗਾਤਾਰ ਲੈਫਟਿੰਗ ਨਾ ਹੋਣ ਕਾਰਨ , ਝੋਨੇ ਵਿੱਚ ਨਮੀ ਦੀ ਮਾਤਰਾ ਦਾ ਵਾਧਾ ਅਤੇ ਪਰਾਲੀ ਨੂੰ ਅੱਗ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਲੈ ਗਏ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿੱਥੇ ਸੰਘਰਸ਼ ਵਿਡਿਆ ਹੋਇਆ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਸੱਦੇ ਦੇ ਉੱਪਰ ਵੱਖਰੇ ਤੌਰ ਤੇ ਐਕਸ਼ਨ ਕੀਤੇ ਜਾ ਰਹੇ ਅੱਜ ਉਹਨਾਂ ਵੱਲੋਂ ਫਰੀਦਕੋਟ ਦੇ ਵਿੱਚ ਪ੍ਰਾਈਵੇਟ ਘਰਾਣਿਆਂ ਅਤੇ ਕੇਂਦਰ ਸਰਕਾਰ ਦੇ ਪੁਤਲਾ ਹੋ ਕੇ ਪ੍ਰਦਰਸ਼ਨ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ ਨੇ ਕਿਹਾ ਕਿ ਲਗਾਤਾਰ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਸਮੱਸਿਆ ਆ ਰਹੀਆਂ ਨ ਅਤੇ ਮੰਡੀਆਂ ਦੇ ਵਿੱਚ ਕਿਸਾਨ ਰੁਲ ਰਹੇ ਨੇ ਸਰਕਾਰ ਨੇ ਜੋ ਦਾਅਵੇ ਕੀਤੇ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੇ ਝੋਨੇ ਵਿੱਚ ਨਮੀ ਦੀ ਮਾਤਰਾ ਦਾ ਵੱਧ ਕਹਿ ਕੇ ਵੀ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਉਹਨਾਂ ਵੱਲੋਂ ਅਗੇਤੀ ਫਸਲ ਦਾ ਵੀ ਪ੍ਰਬੰਧ ਕਰਨਾ ਪਰ ਹਾਲੇ ਵੀ ਕਿਸਾਨ ਮੰਡੀਆਂ ਵਿੱਚ ਬੈਠਾ ਹੈ ਜਿਸ ਦੇ ਚਲਦੇ ਅੱਜ ਸੰਯੁਕਤ ਕਿਸਾਨ ਮੋਰਚੇ ਸੱਦੇ ਦੇ ਬਾਅਦ ਉਹਨਾਂ ਵੱਲੋਂ ਅੱਜ ਪ੍ਰਾਈਵੇਟ ਘਰਾਣੇ ਦਾ ਪੁਤਲੇ ਫੂਕੇ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਪ੍ਰਾਈਵੇਟ ਘਰਾਣਿਆਂ ਨੂੰ ਪਹਿਲ ਦੇ ਰਹੀ ਹ ਜਿਸ ਕਾਰਨ ਕਿਸਾਨੀ ਦਾ ਵੀ ਨੁਕਸਾਨ ਹੋ ਰਿਹਾ ਹੈ