ਦਿਵਾਲੀ ਮੌੱਕੇ ਪ੍ਰਥਾ ਅਨੁਸਾਰ ਲੋੱਕ ਘਰਾਂ ਤੇ ਸਰੋਂ ਦੇ ਤੇਲ ਨਾਲ ਮਿੱਟੀ ਦੇ ਦੀਵੇ ਜਗਾ ਕੇ ਘਰ ਚ ਰੋਸ਼ਨੀ ਕਰ ਦੀਵਾਲੀ ਦਾ ਤਿਉਹਾਰ ਮਨਾਉਦੇ ਸਨੁ ਪਰ ਅੱਜ ਦੀ ਮਹਿੰਗਾਈ ਨੇ ਅਤੇ ਚਾਈਨਾ ਦੇ ਇਲੈਕਟ੍ਰਿਕ ਸਮਾਨ ਨੇ ਮਿੱਟੀ ਦੇ ਦੀਵਿਆ ਦੀ ਰੋਸ਼ਨੀ ਨੂੰ ਮੱਧਮ ਪਾ ਦਿੱਤਾ ਪਰ ਫਿਰ ਵੀ ਮਿੱਟੀ ਦੇ ਬਰਤਨਾਂ ਦਾ ਕੰਮ ਕਰਨ ਵਾਲੇ ਘੁਮਿਆਰਾਂ ਵਲੋਂ ਹੱਥੀ ਬਣੇ ਮਿੱਟੀ ਦੇ ਦੀਵੇ ਅਤੇ ਹੋਰ ਸਮਾਨ ਨੂੰ ਬਜ਼ਾਰਾਂ ਚ ਲਿਆ ਕੇ ਸਜਾਇਆ ਗਿਆ ਹੈ ਜਿਥੇ ਰਵਾਇਤੀ ਤਰੀਕੇ ਨਾਲ ਦੀਵਾਲੀ ਮਨਾਉਣ ਵਾਲੇ ਲੋਕ ਮਿੱਟੀ ਦੇ ਦੀਵੇ ਖਰੀਦ ਕਰ ਰਹੇ ਹਨ।ਇਸ ਮੌਕੇ ਮਿੱਟੀ ਦੇ ਦੀਵੇ ਬਣਾਉਣ ਵਾਲੇ ਘੁਮਿਆਰਾਂ ਦਾ ਕਹਿਣਾ ਹੈ ਕੇ ਚਾਈਨਾ ਦੀਆਂ ਬਣੀਆਂ ਰੰਗ ਬਿਰੰਗੀਆਂ ਲੜੀਆਂ ਅਤੇ ਇਲਕ੍ਟ੍ਰਿਕ ਦਿਵਿਆ ਨੇ ਉਨ੍ਹਾਂ ਦੇ ਕੱਮ ਨੂੰ ਕਾਫੀ ਢਾਅ ਲਾਈ ਹੈ ਪਰ ਕੁਜ ਲੋਕ ਹਲੇ ਵੀ ਨੇ ਜੋ ਆਪਣੀ ਪ੍ਰੰਪਰਾ ਅਨੁਸਾਰ ਮਿੱਟੀ ਦੇ ਦੀਵੇ ਘਰਾਂ ਚ ਬਾਲ ਕੇ ਦੀਵਾਲੀ ਦੀ ਰੋਸ਼ਨੀ ਕਰਦੇ ਹਨ।ਉਨ੍ਹਾਂ ਕਿਹਾ ਕਿ ਰੰਗ ਬਿਰੰਗੀਆਂ ਲੜੀਆਂ ਨੂੰ ਟੱਕਰ ਦੇਣ ਦੀ ਕੋਸ਼ਿਸ ਚ ਸਾਡੇ ਵੱਲੋਂ ਵੀ ਕੋਸ਼ਿਸ ਕੀਤੀ ਗਈ ਹੈ ਕੇ ਰੰਗ ਬਰੰਗੇ ਸਮਾਨ ਤਿਆਰ ਕੀਤਾ ਗਿਆ ਹੈ ਤਾਂ ਜੋ ਗ੍ਰਾਹਕ ਇਸ ਵੱਲੀ ਆਕਰਸ਼ਿਤ ਹੋਵੇ।ਉਥੇ ਘੁਮਿਆਰਾਂ ਦਾ ਕੰਮ ਕਰਨ ਵਾਲੀ ਅਗਲੀ ਪੀੜੀ ਦਾ ਕਹਿਣਾ ਹੈ ਕੇ ਸਾਡੇ ਪੁਰਾਣੇ ਬਜ਼ੁਰਗ ਪੀੜੀਆਂ ਤੋ ਮਿੱਟੀ ਦੇ ਭਾਂਡੇ ਬਣਾਉਣ ਦਾ ਕੱਮ ਕਰਦੇ ਆ ਰਹੇ ਹਨ ਪਰ ਅੱਜ ਦੇ ਹਾਲਤਾਂ ਚ ਜਿਥੇ ਮਿੱਟੀ ਬਾਲਣ ਅਤੇ ਲੇਬਰ ਬਹੁਤ ਮਹਿੰਗੀ ਹੋਣ ਕਾਰਨ ਇਸ ਕੰਮ ਚ ਕਮਾਈ ਬਹੁਤ ਘੱਟ ਹੋ ਰਹੀ ਹੈ ਅਤੇ ਦੂਜੇ ਸਰੋ ਦੇ ਤੇਲ ਦਾ ਰੇਂਟ ਜ਼ਿਆਦਾ ਹੋਣ ਕਾਰਨ ਲੋਕ ਤੇਲ ਦੇ ਦੀਵੇ ਬਾਲਣ ਤੋ ਕਿਨਾਰਾ ਕਰ ਰਹੇ ਹਨ ਅਤੇ ਚਾਇਨੀ ਇਲਕ੍ਟ੍ਰਿਕ ਸਮਾਨ ਦੀ ਚਮਕ ਦਮਕ ਲੋਕਾਂ ਨੂੰ ਜਿਆਦਾ ਆਕਰਸ਼ਿਤ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸਾਡੀ ਇਹ੍ਹ ਵਿਰਾਸਤ ਸਾਡੇ ਪਿਤਾ ਜੀ ਹੋਰਾਂ ਨਾਲ ਹੀ ਲੁਪਤ ਹੋਣ ਵੱਲੀ ਜਾ ਰਹੀ ਹੈ ਕਿਉਕਿ ਸਾਡੀ ਪੀੜੀ ਹੁਣ ਇਸ ਕੰਮ ਨੂੰ ਛੱਡ ਕੇ ਦੂਸਰੇ ਧੰਧਿਆ ਵੱਲੀ ਚਲੇ ਗਏ ਹਨ।