New Delhi: ਧਨਤੇਰਸ ਦੇ ਦਿਨ ਘਰੇਲੂ ਸ਼ੇਅਰ ਬਾਜ਼ਾਰ ‘ਚ ਦਬਾਅ ਬਣਿਆ ਨਜ਼ਰ ਆ ਰਿਹਾ ਹੈ। ਅੱਜ ਬਾਜ਼ਾਰ ‘ਚ ਸਪਾਟ ਪੱਧਰ ‘ਤੇ ਮਿਸ਼ਰਤ ਕਾਰੋਬਾਰ ਸ਼ੁਰੂ ਹੋਇਆ। ਸੈਂਸੈਕਸ ਮਾਮੂਲੀ ਮਜ਼ਬਤੂੀ ਅਤੇ ਨਿਫਟੀ ਮਾਮੂਲੀ ਗਿਰਾਵਟ ਨਾਲ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਸੂਚਕਾਂਕ ਨੂੰ ਖਰੀਦਦਾਰੀ ਦੇ ਸਮਰਥਨ ਨਾਲ ਕੁਝ ਸਮੇਂ ਲਈ ਮਜ਼ਬੂਤੀ ਮਿਲੀ ਪਰ ਕੁਝ ਸਮੇਂ ਬਾਅਦ ਬਿਕਵਾਲੀ ਦੇ ਦਬਾਅ ਕਾਰਨ ਦੋਵੇਂ ਸੂਚਕਾਂਕ ਲਾਲ ਨਿਸ਼ਾਨ ‘ਤੇ ਆ ਗਏ।
ਫਿਲਹਾਲ ਕਾਰੋਬਾਰ ਦੌਰਾਨ ਸੈਂਸੈਕਸ 432.45 ਅੰਕ ਭਾਵ 0.54 ਫੀਸਦੀ ਦੀ ਗਿਰਾਵਟ ਨਾਲ 79,572.59 ਅੰਕ ਦੇ ਪੱਧਰ ’ਤੇ ਅਤੇ ਨਿਫਟੀ 158.85 ਅੰਕ ਭਾਵ 0.65 ਫੀਸਦੀ ਦੀ ਗਿਰਾਵਟ ਨਾਲ 24,180.30 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸੀ। ਕਾਰੋਬਾਰ ਦੇ ਪਹਿਲੇ ਘੰਟੇ ਦੇ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ਼ ਸ਼ੇਅਰਾਂ ‘ਚੋਂ ਐਨਟੀਪੀਸੀ, ਆਈਸੀਆਈਸੀਆਈ ਬੈਂਕ, ਭਾਰਤ ਇਲੈਕਟ੍ਰਾਨਿਕਸ, ਗ੍ਰਾਸੀਮ ਇੰਡਸਟ੍ਰੀਜ਼ ਅਤੇ ਲਾਰਸਨ ਐਂਡ ਟੂਬਰੋ 2.03 ਫੀਸਦੀ ਤੋਂ 0.40 ਫੀਸਦੀ ਤੱਕ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ।
ਦੂਜੇ ਪਾਸੇ ਸਿਪਲਾ, ਟਾਟਾ ਮੋਟਰਜ਼, ਭਾਰਤੀ ਏਅਰਟੈੱਲ, ਸ਼੍ਰੀਰਾਮ ਫਾਈਨਾਂਸ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ 3.24 ਫੀਸਦੀ ਤੋਂ 2.11 ਫੀਸਦੀ ਤੱਕ ਡਿੱਗ ਕੇ ਕਾਰੋਬਾਰ ਕਰਦੇ ਨਜ਼ਰ ਆਏ।
ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 5 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 25 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਨਿਫਟੀ ‘ਚ ਸ਼ਾਮਲ 50 ਸ਼ੇਅਰਾਂ ‘ਚੋਂ 10 ਸ਼ੇਅਰ ਹਰੇ ਨਿਸ਼ਾਨ ‘ਤੇ ਅਤੇ 40 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰਦੇ ਦੇਖੇ ਗਏ।
ਬੀਐਸਈ ਸੈਂਸੈਕਸ ਅੱਜ 32.16 ਅੰਕਾਂ ਦੀ ਮਜ਼ਬੂਤੀ ਨਾਲ 80,037.20 ਅੰਕਾਂ ਦੇ ਪੱਧਰ ‘ਤੇ ਖੁੱਲ੍ਹਿਆ। ਕਾਰੋਬਾਰ ਦੀ ਸ਼ੁਰੂਆਤ ਤੋਂ ਬਾਅਦ ਇਹ ਸੂਚਕਾਂਕ ਖਰੀਦਦਾਰੀ ਦੇ ਸਹਾਰੇ 80,104.59 ਅੰਕਾਂ ਤੱਕ ਛਾਲ ਮਾਰ ਗਿਆ ਪਰ ਇਸ ਤੋਂ ਬਾਅਦ ਬਾਜ਼ਾਰ ‘ਚ ਵਿਕਰੀ ਦੇ ਦਬਾਅ ਕਾਰਨ ਇਸ ਸੂਚਕਾਂਕ ਦੀ ਚਾਲ ਵਿੱਚ ਵੀ ਗਿਰਾਵਟ ਆ ਗਈ।
ਸੈਂਸੈਕਸ ਦੇ ਉਲਟ, ਐਨਐਸਈ ਦੇ ਨਿਫਟੀ ਨੇ ਅੱਜ 10.30 ਅੰਕਾਂ ਦੀ ਕਮਜ਼ੋਰੀ ਨਾਲ 24,328.85 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਣ ਤੋਂ ਬਾਅਦ ਖਰੀਦਦਾਰੀ ਦੇ ਸਹਾਰੇ ਇਹ ਸੂਚਕਾਂਕ 24,378.65 ਅੰਕਾਂ ਦੀ ਛਾਲ ਮਾਰ ਗਿਆ ਪਰ ਇਸ ਤੋਂ ਬਾਅਦ ਵਿਕਰੀ ਸ਼ੁਰੂ ਹੋਣ ਕਾਰਨ ਇਸ ਸੂਚਕਾਂਕ ਦੀ ਚਾਲ ਵਿੱਚ ਵੀ ਗਿਰਾਵਟ ਆ ਗਈ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਸੋਮਵਾਰ ਨੂੰ ਸੈਂਸੈਕਸ 602.75 ਅੰਕ ਜਾਂ 0.76 ਫੀਸਦੀ ਮਜ਼ਬੂਤੀ ਨਾਲ 80,005.04 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 158.35 ਅੰਕ ਜਾਂ 0.65 ਫੀਸਦੀ ਮਜ਼ਬੂਤੀ ਨਾਲ 24,339.15 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ