New Delhi: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਦਿੱਲੀ ਵਿੱਚ ਆਪਣੇ ਦੋ ਰੋਜ਼ਾ ਕਾਨਸਰਟ ਦੇ ਦੂਜੇ ਦਿਨ ਐਤਵਾਰ ਨੂੰ ਪ੍ਰਸ਼ੰਸਕਾਂ ਨੂੰ ਏਕਤਾ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਸੰਗੀਤ ਸਮਾਰੋਹ ਵਿੱਚ ਆਏ ਦਰਸ਼ਕਾਂ ਨੂੰ ਵੱਡੇ ਸੁਪਨੇ ਦੇਖਣ ਦੀ ਅਪੀਲ ਕੀਤੀ। ਦਿਲਜੀਤ ਦੋਸਾੰਝ ਨੇ ਕਿਹਾ ਕਿ ਉਹ ਪੰਜਾਬੀ ਤਾਂ ਬੇਲਦੇ ਹਨ ਕਿਉਂਕੀ ਉਨ੍ਹਾਂ ਦੀ ਮਾੰ ਪੰਜਾਬੀ ਬੋਲਦੇ ਸਨ। ਉਨ੍ਹਾਂ ਪਹਿਲਾ ਅੱਖਰ ਪੰਜਾਬੀ ਵਿੱਚ ਸਿਖਿਆ ਸੀ। ਉਹ ਸਾਰੀਆਂ ਭਾਸ਼ਾਵਾਂ ਦਾ ਆਦਰ ਕਰਦੇ ਹਨ ਹਰ ਉਹ ਪੰਜਾਬੀ ਬੋਲਦੇ ਹਨ। ਇਹ ਕੰਸਰਟ ਉਸ ਦੇ ‘ਦਿਲ-ਲੁਮਿਨਾਤੀ ਕੰਸਰਟ’ ਤਹਿਤ ਹੋਇਆ। ਭਾਰਤ ਤੋਂ ਪਹਿਲਾਂ ਦਿਲਜੀਤ ਨੇ ਕਈ ਹੋਰ ਦੇਸ਼ਾਂ ਵਿੱਚ ਕੰਸਰਟ ਕੀਤੇ। ਹੁਣ ਦਿੱਲੀ ਵਿੱਚ ਸ਼ੋਅ ਦੇ ਦੋਵੇਂ ਦਿਨ ਭਾਰੀ ਭੀੜ ਰਹੀ।
#diljitconcert: Diljit Dosanjh ਨੇ ਸਟੇਜ ਤੋਂ ਮਾਂ ਬੋਲੀ ਪੰਜਾਬੀ ਲਈ ਕਹਿ ਦਿੱਤੀ ਇਹ ਵੱਡੀ ਗੱਲ, ਸਾਰੇ ਧਰਮਾਂ ਨੂੰ ਲੈ ਕੇ ਵੀ ਦਿੱਤਾ ਸਦਭਾਵਨਾ ਦਾ ਸੰਦੇਸ਼#DiljitDosanjhconcert #NewDelhi #DiljitDosnjh #Punjabi #Punjabhttps://t.co/RGuXbRzq7o
— Punjabi Khabran (@PunjabiKhabran1) October 28, 2024
ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਉਨ੍ਹਾਂ ਨੂੰ ਸੁਣਨ ਆਏ ਨੌਜਵਾਨਾਂ ਅਤੇ ਬਜ਼ੁਰਗਾਂ ਸਮੇਤ ਕਰੀਬ 40 ਹਜ਼ਾਰ ਲੋਕਾਂ ਦੀ ਭੀੜ ਪਹੁੰਚੀ। ਸ਼ੋਅ ਦਾ ਆਯੋਜਨ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਕੀਤਾ ਗਿਆ। ਇਸ ਦੌਰਾਨ ਦਿਲਜੀਤ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਸ਼ੋਅ ਕਰੀਬ ਪੌਣੇ ਅੱਠ ਵਜੇ ਸ਼ੁਰੂ ਹੋਇਆ। ਸ਼ੋਅ ਦੌਰਾਨ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਕਿਹਾ, ‘ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਵੱਡੇ ਸੁਪਨੇ ਦੇਖੋ। ਕਿਰਪਾ ਕਰਕੇ ਵੱਧ ਤੋਂ ਵੱਧ ਵੱਡੇ ਸੁਪਨੇ ਦੇਖੋ।
ਇਸ ਤੋਂ ਇਲਾਵਾ ਉਨ੍ਹਾਂ ਨੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ, ‘ਅਸੀਂ ਭਾਵੇਂ ਗੋਰੇ ਹੋਣ, ਕਾਲੇ ਹੋਣ, ਹਿੰਦੂ, ਮੁਸਲਮਾਨ, ਸਿੱਖ, ਇਸਾਈ ਹੋਣ, ਸਭ ਬਰਾਬਰ ਹਨ। ਮੈਂ ਜਿੱਥੇ ਵੀ ਜਾਵਾਂ, ਇਸ ਸਿੱਖਿਆ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਹਾਂ।