Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਲਈ ਜਨਰਲ ਇਜਲਾਸ ਦੀਆਂ ਵੋਟਾਂ ਪੈਣ ਦਾ ਕੰਮ ਸੰਪੂਰਨ ਹੋਇਆ। SGPC ਦੇ ਪ੍ਰਧਾਨ ਲਈ ਜਨਰਲ ਇਜਲਾਸ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ । ਤੇਜਾ ਸਿੰਘ ਸਮੁੰਦਰੀ ਹਾਲ ’ਚ ਅਰਦਾਸ਼ ਉਪਰੰਤ ਇਜਲਾਸ ਦੀ ਅਰੰਭਤਾ ਹੋ ਹੋਈ ਸੀ। ਪ੍ਰਧਾਨਗੀ ਦੇ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬੀਬੀ ਜਗੀਰ ਕੌਰ ਵਿਚਾਲੇ ਮੁਕਾਬਲਾ ਹੋਇਆ।
SGPC ਦੇ ਸਲਾਨਾ ਜਨਰਲ ਹਾਊਸ ਇਜਲਾਸ ਦੇ ਨਤੀਜੇ
ਐਡਵੋਕੇਟ ਹਰਜਿੰਦਰ ਸਿੰਘ ਧਾਮੀ- ਪ੍ਰਧਾਨ
ਰਘੁਜੀਤ ਸਿੰਘ ਵਿਰਕ -ਸੀਨੀਅਰ ਮੀਤ ਪ੍ਰਧਾਨ
ਬਲਦੇਵ ਸਿੰਘ ਕਲਿਆਣ- ਜੂਨੀਅਰ ਮੀਤ ਪ੍ਰਧਾਨ
ਸ਼ੇਰ ਸਿੰਘ ਮੰਡ- ਜਨਰਲ ਸਕੱਤਰ
ਅੰਤ੍ਰਿੰਗ ਕਮੇਟੀ ਮੈਂਬਰ
ਬੀਬੀ ਹਰਜਿੰਦਰ ਕੌਰ
ਅਮਰੀਕ ਸਿੰਘ ਵਿਛੋਆ
ਸੁਰਜੀਤ ਸਿੰਘ ਤੁਗਲਵਾਲਾ
ਪਰਮਜੀਤ ਸਿੰਘ ਖ਼ਾਲਸਾ
ਸੁਰਜੀਤ ਸਿੰਘ ਗੜ੍ਹੀ
ਬਲਦੇਵ ਸਿੰਘ ਕਾਇਮਪੁਰ
ਦਲਜੀਤ ਸਿੰਘ ਭਿੰਡਰ
ਸੁਖਹਰਪ੍ਰੀਤ ਸਿੰਘ ਰੋਡੇ
ਰਵਿੰਦਰ ਸਿੰਘ ਖ਼ਾਲਸਾ
ਜਸਵੰਤ ਸਿੰਘ ਪੁੜੈਣ
ਪਰਮਜੀਤ ਸਿੰਘ ਰਾਏਪੁਰ
ਆਨਰੇਰੀ ਮੁੱਖ ਸਕੱਤਰ – ਕੁਲਵੰਤ ਸਿੰਘ ਮੰਨਣ
ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਤੋਂ ਵੱਖ ਹੋਇਆ ਬਾਗੀ ਧੜਾ ਵੀ ਇਨ੍ਹਾਂ ਚੋਣਾਂ ਵਿੱਚ ਮੈਦਾਨ ਵਿੱਚ ਸਨ। ਜਿਸ ਤੋਂ ਬਾਅਦ ਇਨ੍ਹਾਂ ਚੋਣਾਂ ਵਿੱਚ ਤਣਾਅ ਵਧ ਗਿਆ ਅਤੇ ਮੁਕਾਬਲਾ ਸਖ਼ਤ ਹੋ ਗਿਆ। ਅਕਾਲੀ ਦਲ ਨੇ ਜਿੱਥੇ ਸਾਬਕਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ‘ਤੇ ਭਰੋਸਾ ਪ੍ਰਗਟਾਇਆ ਸੀ, ਉਥੇ ਬਾਗੀ ਧੜੇ ਨੇ ਬੀਬੀ ਜਗੀਰ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਸੀ।
SGPC ਦੇ ਮੈਂਬਰਾਂ ਵਿੱਚ ਕੌਣ-ਕੌਣ ਹੁੰਦਾ ਹੈ ਸ਼ਾਮਿਲ ?
ਪੰਜ ਤਖ਼ਤਾਂ ਦੇ ਜਥੇਦਾਰ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ, 15 ਨਾਮਜ਼ਦ ਮੈਂਬਰ ਅਤੇ 170 ਚੁਣੇ ਹੋਏ ਮੈਂਬਰਾਂ ਸਮੇਤ ਐੱਸਜੀਪੀਸੀ ਦੇ 191 ਮੈਂਬਰ ਹੁੰਦੇ ਹਨ। ਇਨ੍ਹਾਂ ਵਿੱਚ ਤਕਰੀਬਨ 30 ਸੀਟਾਂ ਔਰਤਾਂ ਲਈ ਰਾਖਵੀਆਂ ਹੁੰਦੀਆਂ ਹਨ।
ਇਹ ਡਬਲ ਸੀਟਾਂ ਹੁੰਦੀਆਂ ਹਨ ਯਾਨੀ ਇਥੋਂ ਇੱਕ ਮਹਿਲਾ ਮੈਂਬਰ ਅਤੇ ਦੂਸਰਾ ਕੋਈ ਵੀ ਸਾਬਤ ਸੂਰਤ ਸਿੱਖ ਮੈਂਬਰ ਹੋ ਸਕਦਾ ਹੈ।
ਦਸ ਦਇਏ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਚੋਣ ਮੈਦਾਨ ’ਚ ਹਨ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਤੋਂ ਐਡਵੋਕੈਟ ਹਰਜਿੰਦਰ ਸਿੰਘ ਧਾਮੀ ਨੂੰ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ। ਸੀਨੀਅਰ ਤੇ ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ 11 ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਵੀ ਚੋਣ ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਵੋਟ ਗਣਿਤ
ਕੁੱਲ ਮੈਂਬਰ -185
ਅਕਾਲ ਚਲਾਣਾ ਕਰ ਚੁੱਕੇ ਮੈਂਬਰ – 31
ਅਸਤੀਫਾ ਦੇ ਚੁੱਕੇ ਮੈਂਬਰ – 04
ਅਯੋਗ ਮੈਂਬਰ – 02
ਵੋਟ ਪਾਉਣ ਵਾਲੇ ਕੁੱਲ ਮੈਂਬਰ – 148
ਦੱਸ ਦਈਏ ਕਿ 185 ਮੈਂਬਰੀ ਹਾਊਸ ਚੋਂ 31 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ। ਜਦਕਿ 4 ਮੈਂਬਰ ਅਸਤੀਫਾ ਦੇ ਚੁੱਕੇ ਹਨ। ਇਸ ਤੋਂ ਇਲਾਵਾ ਇੱਕ ਮੈਂਬਰ ਕਰਨੈਲ ਸਿੰਘ ਪੰਜੋਲੀ ਅਦਾਲਤੀ ਹੁਕਮ ਦੇ ਚੱਲਦਿਆਂ ਅਤੇ ਇੱਕ ਮੈਂਬਰ ਹਰਨੇਕ ਸਿੰਘ ਰੋਗਲਾ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਨਖਾਹੀਆਂ ਕਰਾਰ ਦਿੱਤੇ ਹੋਣ ਕਾਰਨ ਵੋਟ ਨਹੀਂ ਪਾ ਸਕਦੇ। ਮੌਜੂਦਾ ਸਮੇਂ ’ਚ ਕੁੱਲ 148 ਮੈਂਬਰ ਵੋਟ ਪਾਉਣ ਦੇ ਯੋਗ ਹਨ।
ਦੱਸ ਦਈਏ ਕਿ ਪਿਛਲੀ ਵਾਰ 8 ਨਵੰਬਰ ਨੂੰ ਸਾਲਾਨਾ ਜਨਰਲ ਇਜਲਾਸ ਸੱਦਿਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ 137 ਵੋਟਾਂ ਕੁਲ ਪਈਆਂ ਹਨ। ਵਿਰੋਧੀ ਧਿਰ ਦੇ ਉਮੀਦਵਾਰ ਸੰਤ ਬਲਬੀਰ ਸਿੰਘ ਘੁੰਨਸ ਨੂੰ 17 ਵੋਟਾਂ ਪਈਆਂ। ਜਦਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 118 ਵੋਟਾਂ ਹਾਸਿਲ ਹੋਈਆਂ ਸੀ। ਜਦਕਿ ਦੋ ਵੋਟਾਂ ਰੱਦ ਹੋ ਗਈਆਂ ਸੀ। ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਈ ਅਤੇ ਉਸ ਤੋਂ ਬਾਅਦ ਨਤੀਜੇ ਐਲਾਨੇ ਗਏ ਸੀ।
ਹਿੰਦੂਸਥਾਨ ਸਮਾਚਾਰ