Ahmedabad News: ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ 50 ਤੋਂ ਵੱਧ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਹਿਰਾਸਤ ‘ਚ ਲਿਆ ਹੈ। ਇਨ੍ਹਾਂ ਤੋਂ ਇਲਾਵਾ 200 ਤੋਂ ਵੱਧ ਘੁਸਪੈਠੀਆਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।
ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਅਜੀਤ ਰਾਜੀਅਨ ਮੁਤਾਬਕ ਕੁਝ ਦਿਨ ਪਹਿਲਾਂ 3-4 ਬੰਗਲਾਦੇਸ਼ੀ ਘੁਸਪੈਠੀਆਂ ਨੂੰ ਫੜਿਆ ਗਿਆ ਸੀ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕੋਲੋਂ ਪੁੱਛਗਿੱਛ ਕਰਨ ‘ਤੇ ਇਹ ਸਾਰੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਬਾਅਦ 50 ਬੰਗਲਾਦੇਸ਼ੀ ਘੁਸਪੈਠੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਹੋਰ 200 ਲੋਕਾਂ ਤੋਂ ਵੀ ਇਸੇ ਸਿਲਸਿਲੇ ’ਚ ਪੁੱਛਗਿੱਛ ਜਾਰੀ ਹੈ। ਕਾਬੁ ਕੀਤੇ ਗਏ ਲੋਕਾਂ ਕੋਲੋਂ ਬੰਗਲਾਦੇਸ਼ ਦਾ ਜ਼ਮੀਨੀ ਰਿਕਾਰਡ, ਪਛਾਣ ਪੱਤਰ ਅਤੇ ਜਨਮ ਸਰਟੀਫਿਕੇਟ ਮਿਲੇ ਹਨ। ਇਹ ਸਾਰੀ ਡਿਜ਼ੀਟਲ ਸਮੱਗਰੀ ਉਨ੍ਹਾਂ ਦੇ ਫ਼ੋਨ ਵਿੱਚੋਂ ਮਿਲੀ।
ਜਾਣਕਾਰੀ ਮੁਤਾਬਕ ਫੜੀਆਂ ਗਈਆਂ ਜ਼ਿਆਦਾਤਰ ਔਰਤਾਂ ਦੇਹ ਵਪਾਰ ਦਾ ਧੰਦਾ ਕਰਦੀਆਂ ਸਨ। ਇਸ ਤੋਂ ਇਲਾਵਾ ਉਹ ਘਰਾਂ ਵਿੱਚ ਨੌਕਰਾਣੀ ਅਤੇ ਮਜ਼ਦੂਰੀ ਦੇ ਕੰਮ ਨਾਲ ਵੀ ਜੁੜੀਆਂ ਹਨ। ਪੁਰਸ਼ਾਂ ਦੇ ਮਜ਼ਦੂਰੀ ਸਮੇਤ ਡਰੱਗਜ਼ ਅਤੇ ਦੇਸੀ ਸ਼ਰਾਬ ਦੇ ਕੰਮ ’ਚ ਸ਼ਾਮਿਲ ਹੋਣ ਦੀ ਗੱਲ ਸਾਹਮਣੇ ਆਈ ਹਨ।
ਹਿੰਦੂਸਥਾਨ ਸਮਾਚਾਰ