Gulmarg News: ਜੰਮੂ-ਕਸ਼ਮੀਰ ਦੇ ਗੁਲਮਰਗ ‘ਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਏ 2 ਜਵਾਨਾਂ ਦੀ ਅੱਜ ਮੌਤ ਹੋ ਗਈ ਅਤੇ ਇਸ ਦੇ ਨਾਲ ਹੀ ਇਸ ਹਮਲੇ ‘ਚ ਸ਼ਹੀਦ ਹੋਣ ਵਾਲੇ ਲੋਕਾਂ ਦੀ ਗਿਣਤੀ ਹੁਣ 4 ਹੋ ਗਈ ਹੈ। ਇੱਥੇ, ਹਥਿਆਰਬੰਦ ਬਲਾਂ ਨਾਲ ਕੰਮ ਕਰਨ ਵਾਲੇ ਦੋ ਪੋਰਟਰਾਂ ਦੀ ਬੀਤੇ ਵੀਰਵਾਰ ਨੂੰ ਮੌਤ ਹੋ ਗਈ ਸੀ ਅਤੇ ਤਿੰਨ ਸੈਨਿਕਾਂ ਸਮੇਤ ਚਾਰ ਲੋਕ ਜ਼ਖਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਦੋ ਸੈਨਿਕਾਂ ਦੀ ਬਾਅਦ ਵਿੱਚ ਮੌਤ ਹੋ ਗਈ ਸੀ।
ਦੱਸ ਦੇਈਏ ਕਿ ਬੀਤੇ ਵੀਰਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਗੁਲਮਰਗ ਤੋਂ 6 ਕਿਲੋਮੀਟਰ ਦੂਰ ਫੌਜ ਦੇ ਵਾਹਨ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਬੀਤੇ ਵੀਰਵਾਰ ਸ਼ਾਮ ਨੂੰ ਬੁਟਾਪਥਰੀ ਇਲਾਕੇ ‘ਚ ਫੌਜ ਦੇ ਇਕ ਵਾਹਨ ‘ਤੇ ਉਸ ਸਮੇਂ ਗੋਲੀਬਾਰੀ ਕੀਤੀ ਗਈ ਜਦੋਂ ਉਹ ਅਫਰਾਵਤ ਰੇਂਜ ‘ਚ ਨਾਗਿਨ ਚੌਕੀ ਵੱਲ ਜਾ ਰਹੀ ਸੀ। ਤਦ ਅਧਿਕਾਰੀਆਂ ਨੇ ਦੋ ਪੋਰਟਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਜ਼ਖਮੀ ਹੋਏ ਸੈਨਿਕਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਹੈ।
ਦੱਸਿਆ ਜਾ ਰਿਹਾ ਹੈ ਕਿ ਹਮਲੇ ਤੋਂ ਬਾਅਦ ਗੱਡੀ ‘ਚ ਸਵਾਰ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਫਿਲਹਾਲ ਇਹ ਇਲਾਕਾ ਪੂਰੀ ਤਰ੍ਹਾਂ ਫੌਜ ਦੇ ਕੰਟਰੋਲ ‘ਚ ਹੈ ਅਤੇ ਪਿਛਲੇ ਦਿਨੀਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਗਰਮੀਆਂ ਦੀ ਸ਼ੁਰੂਆਤ ‘ਚ ਅੱਤਵਾਦੀ ਸਮੂਹ ਨੇ ਘੁਸਪੈਠ ਕੀਤੀ ਸੀ ਅਤੇ ਅਫਰਾਵਾਤ ਰੇਂਜ ਦੇ ਉੱਚੇ ਇਲਾਕਿਆਂ ‘ਚ ਲੁਕੇ ਹੋਏ ਸਨ। ਬੁਟਾਪਥਰੀ ਖੇਤਰ ਨੂੰ ਹਾਲ ਹੀ ਵਿੱਚ ਸੈਲਾਨੀਆਂ ਲਈ ਖੋਲ੍ਹਿਆ ਗਿਆ ਸੀ।
ਇਸ ਘਟਨਾ ਬਾਰੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਘਾਟੀ ਵਿੱਚ ਹਾਲ ਹੀ ਵਿੱਚ ਹੋਏ ਹਮਲੇ ਗੰਭੀਰ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ, ”ਉੱਤਰੀ ਕਸ਼ਮੀਰ ਦੇ ਬੂਟਾਪਥਰੀ ਇਲਾਕੇ ‘ਚ ਫੌਜ ਦੇ ਵਾਹਨਾਂ ‘ਤੇ ਹਮਲੇ ਦੀ ਬਹੁਤ ਹੀ ਮੰਦਭਾਗੀ ਖਬਰ ਹੈ, ਜਿਸ ‘ਚ ਕੁਝ ਲੋਕ ਜ਼ਖਮੀ ਹੋਏ ਹਨ। ਕਸ਼ਮੀਰ ਵਿੱਚ ਹਾਲ ਹੀ ਵਿੱਚ ਹੋਏ ਹਮਲੇ ਗੰਭੀਰ ਚਿੰਤਾ ਦਾ ਵਿਸ਼ਾ ਹਨ।
Very unfortunate news about the attack on the army vehicles in the Boota Pathri area of North Kashmir which has resulted in some casualties & injuries. This recent spate of attacks in Kashmir is a matter of serious concern. I condemn this attack is the strongest possible terms &…
— Omar Abdullah (@OmarAbdullah) October 24, 2024
ਮੁੱਖ ਮੰਤਰੀ ਅਬਦੁੱਲਾ ਨੇ ਕਿਹਾ, “ਮੈਂ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਆਪਣੀ ਜਾਨ ਗੁਆਉਣ ਵਾਲਿਆਂ ਦੇ ਪਿਆਰਿਆਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਮੈਂ ਇਹ ਵੀ ਪ੍ਰਾਰਥਨਾ ਕਰਦਾ ਹਾਂ ਕਿ ਜ਼ਖਮੀਆਂ ਦੇ ਪੂਰੀ ਤਰ੍ਹਾਂ ਅਤੇ ਜਲਦੀ ਠੀਕ ਹੋ ਜਾਣ।”
ਹਿੰਦੂਸਥਾਨ ਸਮਾਚਾਰ