New Delhi: ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਸ਼ਕਤੀਸ਼ਾਲੀ ਚੱਕਰਵਾਤੀ ਤੂਫਾਨ ‘ਦਾਨਾ’ ਨੇ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਉੱਤਰ ਪੱਛਮ ਵੱਲ ਵੱਧਦੇ ਹੋਏ ਅੱਜ ਸਵੇਰੇ 5:30 ਵਜੇ 21.00° ਉੱਤਰੀ ਅਕਸ਼ਾਂਸ਼ ਅਤੇ 86.85° ਲੰਬਕਾਰ ਦੇ ਨੇੜੇ ਉੱਤਰੀ ਤੱਟਵਰਤੀ ਓਡੀਸ਼ਾ ‘ਤੇ ਦਸਤਕ ਦਿੱਤੀ।
ਭਾਰਤ ਦੇ ਮੌਸਮ ਵਿਭਾਗ ਨੇ ਅੱਜ ਸਵੇਰੇ ਐਕਸ ਹੈਂਡਲ ‘ਤੇ ਇਹ ਜਾਣਕਾਰੀ ਸਾਂਝੀ ਕੀਤੀ। ਵਿਭਾਗ ਦੇ ਅਨੁਸਾਰ, ਇਹ ਧਮਾਰਾ ਤੋਂ ਲਗਭਗ 20 ਕਿਲੋਮੀਟਰ ਉੱਤਰ-ਉੱਤਰ-ਪੱਛਮ ਅਤੇ ਹੈਬਲੀਖਾਟੀ ਨੇਚਰ ਕੈਂਪ (ਭਿਤਰਕਨਿਕਾ) ਤੋਂ 40 ਕਿਲੋਮੀਟਰ ਉੱਤਰ-ਉੱਤਰਪੱਛਮ ਵਿੱਚ ਹੈ। ਚੱਕਰਵਾਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਦਾ ਪਿਛਲਾ ਖੇਤਰ ਜ਼ਮੀਨ ਵਿੱਚ ਦਾਖਲ ਹੋ ਰਿਹਾ ਹੈ। ਇਹ ਸਿਲਸਿਲਾ ਅਗਲੇ ਇੱਕ ਤੋਂ ਦੋ ਘੰਟੇ ਤੱਕ ਜਾਰੀ ਰਹੇਗਾ। ਇਹ ਉੱਤਰੀ ਓਡੀਸ਼ਾ ਤੋਂ ਪੱਛਮ-ਉੱਤਰ ਪੱਛਮ ਵੱਲ ਵਧੇਗਾ। ਦੁਪਹਿਰ ਤੱਕ ਇਸ ਦੇ ਹੌਲੀ-ਹੌਲੀ ਕਮਜ਼ੋਰ ਹੋਣ ਦੀ ਸੰਭਾਵਨਾ ਹੈ।
ਧਮਰਾ ਅਤੇ ਭਦਰਕ ਵਿੱਚ ਤਬਾਹੀ, ਸਮੁੰਦਰ ਵਿੱਚ ਉੱਠੀਆਂ ਉੱਚੀਆਂ ਲਹਿਰਾਂ
ਉਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ ‘ਹਿੰਦੂਸਥਾਨ ਸਮਾਚਾਰ’ ਪੱਤਰਕਾਰ ਮੁਤਾਬਕ ਚੱਕਰਵਾਤ ‘ਦਾਨਾ’ ਦੇ ਮੱਦੇਨਜ਼ਰ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡਾ ਬੰਦ ਹੈ। ਸਾਰੀਆਂ ਉਡਾਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਕੰਟਰੋਲ ਰੂਮਾਂ ਤੱਕ ਪੁੱਜੀ ਸੂਚਨਾ ’ਚ ਕਿਹਾ ਗਿਆ ਹੈ ਧਾਮਰਾ ਅਤੇ ਭਦਰਕ ‘ਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈ ਰਿਹਾ ਹੈ। ਅਣਗਿਣਤ ਦਰੱਖਤ ਜੜ੍ਹੋਂ ਪੁੱਟੇ ਗਏ ਹਨ। ਮੁੱਖ ਮੰਤਰੀ ਮੋਹਨ ਚਰਨ ਮਾਝੀ ਮੁਤਾਬਕ ਹੁਣ ਤੱਕ ਕਰੀਬ 5.84 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਹਿੰਦੂਸਥਾਨ ਸਮਾਚਾਰ