SAS Nagar, Mohali: ਆਜੀਵਿਕਾ ਖੇਤਰੀ ਸਰਸ ਮੇਲਾ ਜੋ ਕਿ ਪਹਿਲੀ ਵਾਰ ਸਾਹਿਬਜ਼ਾਦਾ ਅਜੀਤ ਸਿੰਘ ਜ਼ਿਲ੍ਹੇ ਵਿਖੇ ਸਫਲਤਾਪੂਰਵਕ ਲਾਇਆ ਗਿਆ ਹੈ, ਉਸ ਵਿੱਚ ਰਵਾਇਤੀ ਲੋਕ-ਨਾਚ, ਲੋਕ ਕਲਾਵਾਂ, ਲੋਕ-ਗੀਤਾਂ ਰਾਹੀਂ ਜਿੱਥੇ ਮੇਲੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ, ਉੱਥੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਨੋਡਲ ਅਫਸਰ ਮੇਲਾ, ਸੋਨਮ ਚੌਧਰੀ ਦੀ ਅਗਵਾਈ ਵਿੱਚ ਸਮਾਜਿਕ ਬੁਰਾਈਆਂ ਅਤੇ ਲੋਕ ਮੁੱਦਿਆਂ ਬਾਰੇ ਵੀ ਵੱਖ-ਵੱਖ ਮਾਧਿਅਮਾਂ ਰਾਹੀਂ ਮੇਲੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਮੇਲੇ ਦਾ ਛੇਵਾਂ ਦਿਨ ਇੰਟਰਨੈੱਟ ਦੇ ਮਾਧਿਅਮ ਰਾਹੀਂ ਹੁੰਦੇ ਅਪਰਾਧਾਂ ਅਤੇ ਫਰਾਡਾਂ ਨੂੰ ਰੋਕਣ ਲਈ ਸਾਈਬਰ ਕ੍ਰਾਇਮ ਵਿਭਾਗ ਨੂੰ ਸਮਰਪਿਤ ਰਿਹਾ। ਸਟੇਟ ਸਾਈਬਰ ਕ੍ਰਾਇਮ ਦੇ ਐੱਸ ਪੀ ਜਸ਼ਨਦੀਪ ਸਿੰਘ ਗਿੱਲ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਏ.ਡੀ.ਜੀ.ਪੀ ਸਾਈਬਰ ਕ੍ਰਾਇਮ ਵੀ. ਨੀਰਜਾ ਆਈ.ਪੀ.ਐੱਸ. ਨੇ ਬਤੌਰ ਮੁੱਖ ਮਹਿਮਾਨ ਮੇਲੇ ਵਿੱਚ ਸ਼ਮੂਲੀਅਤ ਕੀਤੀ ਅਤੇ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਨਾਲ਼ ਇੰਟਰਨੈੱਟ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਫਰਾਡ ਹੁੰਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਸਾਈਬਰ ਕ੍ਰਾਇਮ ਚੈੱਟ ਐਪ ਦੇ ਉੱਤੇ ਸਾਂਝੀ ਕਰੋ ਅਤੇ ਜੇਕਰ ਤੁਹਾਡੇ ਨਾਲ਼ ਕਿਸੇ ਵੀ ਤਰ੍ਹਾਂ ਦਾ ਪੈਸੇ ਦੈ ਲੈਣ-ਦੇਣ ਦਾ ਆਨਲਾਈਨ ਫਰਾਡ ਹੁੰਦਾ ਹੈ ਤਾਂ 1930 ਟੋਲ ਫ੍ਰੀ ਨੰਬਰ ਉੱਤੇ ਇਸ ਦੀ ਰਿਪੋਰਟ ਦਰਜ ਕਰਵਾਓ ਅਤੇ ਨੇੜੇ ਦੇ ਪੁਲਿਸ ਥਾਣੇ ਵਿੱਚ ਤੁਰੰਤ ਰਿਪੋਰਟ ਕਰੋ।
ਇਸ ਮੌਕੇ ਵਿਭਾਗ ਵੱਲੋਂ ਇੱਕ ਵੀਡੀਓ ਸੁਨੇਹੇ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਦੇਖ-ਰੇਖ ਕਰ ਰਹੇ ਪ੍ਰੋ. ਗੁਰਬਖਸ਼ੀਸ਼ ਅੰਟਾਲ ਦੀ ਅਗਵਾਈ ਵਿੱਚ ਨੁੱਕੜ ਨਾਟਕ ਰਾਹੀਂ ਵੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਮੇਲੀਆਂ ਦੇ ਲਈ ਡੀ. ਐੱਸ. ਪੀ ਪ੍ਰਭਜੋਤ ਕੌਰ ਵੱਲੋਂ ਤਿਆਰ ਪ੍ਰਸ਼ਨੋਤਰੀ (ਸਾਈਬਰ ਕ੍ਰਾਇਮ ਨਾਲ਼ ਸਬੰਧਿਤ) ਵੀ ਕਰਵਾਈ ਗਈ ਅਤੇ ਜੇਤੂਆਂ ਨੂੰ ਏ.ਡੀ.ਜੀ.ਪੀ. ਸਾਈਬਰ ਕ੍ਰਾਈਮ ਵੀ. ਨੀਰਜਾ, ਐੱਸ.ਪੀ. ਸਟੇਟ ਸਾਈਬਰ ਕ੍ਰਾਇਮ ਜਸ਼ਨਦੀਪ ਗਿੱਲ ਅਤੇ ਮੇਲਾ ਅਫਸਰ ਸੋਨਮ ਚੌਧਰੀ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੰਚ ਸੰਚਾਲਨ ਦੀ ਸੇਵਾ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਸਬ ਇੰਸਪੈਕਟਰ ਨਵਨੀਤ ਕੌਰ ਵੱਲੋਂ ਨਿਭਾਈ ਗਈ।
ਹਿੰਦੂਸਥਾਨ ਸਮਾਚਾਰ