New Delhi News: ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਬ੍ਰਿਕਸ ਵਿਸ਼ਵ ਪ੍ਰਣਾਲੀ ਵਿੱਚ ਵੱਡੇ ਬਦਲਾਅ ਲਿਆਉਣ ਦੇ ਸਮਰੱਥ ਹੈ। ਇਸਦੇ ਲਈ, ਸੰਗਠਨ ਨੂੰ ਸੁਤੰਤਰ ਪ੍ਰਕਿਰਤੀ ਦੇ ਪਲੇਟਫਾਰਮਾਂ ਨੂੰ ਮਜ਼ਬੂਤ ਕਰਨਾ ਹੋਵੇਗਾ ਅਤੇ ਸਥਾਪਿਤ ਸੰਸਥਾਵਾਂ ਅਤੇ ਵਿਧੀਆਂ, ਖਾਸ ਤੌਰ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸੁਧਾਰ ਲਿਆਉਣਾ ਹੋਵੇਗਾ। ਇਸ ਤੋਂ ਇਲਾਵਾ ਹੋਰ ਉਤਪਾਦਨ ਕੇਂਦਰ ਬਣਾ ਕੇ ਵਿਸ਼ਵ ਅਰਥਵਿਵਸਥਾ ਦਾ ਲੋਕਤੰਤਰੀਕਰਨ ਕਰਨਾ ਹੋਵੇਗਾ।
ਡਾ. ਜੈਸ਼ੰਕਰ ਨੇ ਵੀਰਵਾਰ ਨੂੰ ਰੂਸ ਦੇ ਸ਼ਹਿਰ ਕਜ਼ਾਨ ਵਿੱਚ ਬ੍ਰਿਕਸ ਆਊਟਰੀਚ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਤੀਨਿਧੀ ਵਜੋਂ ਸ਼ਿਰਕਤ ਕੀਤੀ। ਆਪਣੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਭਾਵੇਂ ਦੁਨੀਆਂ ਵਿੱਚ ਬਦਲਾਅ ਲਿਆਉਣ ਵਾਲੀਆਂ ਤਾਕਤਾਂ ਮਜ਼ਬੂਤ ਹੋਈਆਂ ਹਨ, ਪਰ ਕੁਝ ਚਿਰਾਂ ਤੋਂ ਚੱਲੇ ਆ ਰਹੇ ਮੁੱਦੇ ਹੋਰ ਵੀ ਪੇਚੀਦਾ ਹੋ ਗਏ ਹਨ। ਸਾਨੂੰ ਵਿਚਾਰ ਕਰਨ ਦੀ ਲੋੜ ਹੈ ਕਿ ਇਸ ਵਿਰੋਧਤਾਈ ਨੂੰ ਕਿਵੇਂ ਸੁਲਝਾਇਆ ਜਾਵੇ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪਰਿਵਰਤਨ ਦੇ ਲਾਭ ਉਨ੍ਹਾਂ ਤੱਕ ਪਹੁੰਚ ਸਕਣ ਜੋ ਇਸ ਸਮੇਂ ਪਿੱਛੇ ਰਹਿ ਗਏ ਹਨ। ਸਾਨੂੰ ਇਸ ਗੱਲ ‘ਤੇ ਵਿਚਾਰ ਕਰਨ ਦੀ ਲੋੜ ਹੈ ਕਿ ਅਸੀਂ ਇੱਕ ਹੋਰ ਨਿਆਂਸੰਗਤ ਵਿਸ਼ਵ ਵਿਵਸਥਾ ਕਿਵੇਂ ਬਣਾ ਸਕਦੇ ਹਾਂ ?
ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਇਸ ਲਈ ਬ੍ਰਿਕਸ ਵਿੱਚ ਪੰਜ ਪ੍ਰਮੁੱਖ ਨੁਕਤੇ ਰੱਖੇ। ਉਨ੍ਹਾਂ ਕਿਹਾ ਕਿ ਵਿਸ਼ਵ ਵਿਵਸਥਾ ਵਿੱਚ ਤਬਦੀਲੀ ਲਈ ਸੁਤੰਤਰ ਪ੍ਰਕਿਰਤੀ ਦੇ ਪਲੇਟਫਾਰਮਾਂ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਦਾ ਵਿਸਤਾਰ ਕਰਨਾ ਹੋਵੇਗਾ। ਸਥਾਪਿਤ ਸੰਸਥਾਵਾਂ ਅਤੇ ਵਿਧੀਆਂ, ਖਾਸ ਕਰਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਸੁਧਾਰਨਾ ਹੋਵੇਗਾ ।ਵਧੇਰੇ ਉਤਪਾਦਨ ਕੇਂਦਰ ਬਣਾ ਕੇ ਵਿਸ਼ਵ ਅਰਥਵਿਵਸਥਾ ਦਾ ਲੋਕਤੰਤਰੀਕਰਨ ਕਰਨਾ ਹੋਵੇਗਾ ਅਤੇ ਤਜ਼ਰਬੇ ਤੇ ਨਵੀਆਂ ਪਹਿਲਕਦਮੀਆਂ ਸਾਂਝੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਬਸਤੀਵਾਦੀ ਯੁੱਗ ਤੋਂ ਵਿਰਸੇ ਵਿੱਚ ਮਿਲੇ ਗਲੋਬਲ ਬੁਨਿਆਦੀ ਢਾਂਚੇ ਵਿੱਚ ਵਿਗਾੜ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ।
ਮੱਧ ਪੂਰਬ/ਪੱਛਮੀ ਏਸ਼ੀਆ ਦੀ ਸਥਿਤੀ ਬਾਰੇ ਵੀ ਉਨ੍ਹਾਂ ਨੇ ਭਾਰਤ ਦਾ ਪੱਖ ਪੇਸ਼ ਕੀਤਾ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੰਘਰਸ਼ਾਂ ਅਤੇ ਤਣਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨਾ ਸਮੇਂ ਦੀ ਲੋੜ ਹੈ। ਬ੍ਰਿਕਸ ਮੀਟਿੰਗ ਅਤੇ ਸਾਡਾ ਆਊਟਰੀਚ ਸੈਸ਼ਨ ਇੱਕ ਸੰਦੇਸ਼ ਹੈ ਕਿ ਵਿਸ਼ਵ ਲੰਬੇ ਸਮੇਂ ਤੋਂ ਖੜ੍ਹੀਆਂ ਚੁਣੌਤੀਆਂ ‘ਤੇ ਨਵੇਂ ਸਿਰੇ ਤੋਂ ਸੋਚਣ ਲਈ ਤਿਆਰ ਹੈ।
ਹਿੰਦੂਸਥਾਨ ਸਮਾਚਾਰ