New Delhi: ਚੱਕਰਵਾਤੀ ਤੂਫ਼ਾਨ ‘ਦਾਨਾ’ ਪਿਛਲੇ ਛੇ ਘੰਟਿਆਂ ਦੌਰਾਨ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਇਸਦੇ ਸ਼ੁੱਕਰਵਾਰ ਤੜਕੇ 70 ਕਿਲੋਮੀਟਰ ਦੂਰ, ਭੀਤਰਕਨਿਕਾ ਨੈਸ਼ਨਲ ਪਾਰਕ ਅਤੇ ਧਮਾਰਾ ਬੰਦਰਗਾਹ ਦੇ ਵਿਚਕਾਰ ਪਹੁੰਚਣ ਦੀ ਉਮੀਦ ਹੈ।
ਮੌਸਮ ਵਿਭਾਗ ਨੇ ਵੀਰਵਾਰ ਨੂੰ ਸਾਂਝੀ ਕੀਤੀ ਜਾਣਕਾਰੀ ‘ਚ ਦੱਸਿਆ ਕਿ ਮੱਧ ਅਤੇ ਉਸਦੇ ਨਾਲ ਲੱਗਦੇ ਉੱਤਰ-ਪੱਛਮੀ ਬੰਗਾਲ ਦੀ ਖਾੜੀ ‘ਤੇ ਬਣਿਆ ਗੰਭੀਰ ਚੱਕਰਵਾਤੀ ਤੂਫਾਨ ‘ਦਾਨਾ’ ਪਿਛਲੇ 6 ਘੰਟਿਆਂ ਦੌਰਾਨ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਉੱਤਰ-ਪੱਛਮ ਵੱਲ ਵਧ ਰਿਹਾ ਹੈ। ਇਹ ਅੱਜ ਸਵੇਰੇ 05.30 ਵਜੇ ਉੱਤਰ ਪੱਛਮ ਅਤੇ ਨੇੜੇ ਮੱਧ ਬੰਗਾਲ, ਅਕਸ਼ਾਂਸ਼ 18.5° ਉੱਤਰੀ ਅਤੇ ਦੇਸ਼ਾਂਤਰ 88.2° ਪੂਰਬ ਦੇ ਨੇੜੇ, ਪਾਰਾਦੀਪ (ਓਡੀਸ਼ਾ) ਤੋਂ ਲਗਭਗ 260 ਕਿਲੋਮੀਟਰ ਦੱਖਣ-ਪੂਰਬ, ਧਮਾਰਾ (ਓਡੀਸ਼ਾ) ਤੋਂ 290 ਕਿਲੋਮੀਟਰ ਦੱਖਣ-ਦੱਖਣ-ਪੂਰਬ ਅਤੇ ਸਾਗਰ ਟਾਪੂ (ਪੱਛਮੀ ਬੰਗਾਲ) ਤੋਂ 350 ਕਿਲੋਮੀਟਰ ਦੱਖਣ ’ਤੇ ਕੇਂਦਰਿਤ ਸੀ।
ਚੱਕਰਵਾਤ ਦੇ ਉੱਤਰ-ਪੱਛਮ ਵੱਲ ਵਧਣ ਅਤੇ 24 ਅਕਤੂਬਰ ਦੀ ਅੱਧੀ ਰਾਤ ਤੋਂ 25 ਅਕਤੂਬਰ ਦੀ ਸਵੇਰ ਤੱਕ ਤੇਜ਼ ਚੱਕਰਵਾਤੀ ਤੂਫਾਨ ਦੇ ਰੂਪ ਵਿੱਚ ਹਵਾ ਦੀ ਗਤੀ ਨਾਲ ਭੀਤਰਕਨਿਕਾ ਅਤੇ ਧਮਾਰਾ (ਓਡੀਸ਼ਾ) ਦੇ ਵਿਚਕਾਰ ਉੱਤਰੀ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਤੱਟਾਂ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ 100-110 ਕਿਲੋਮੀਟਰ ਪ੍ਰਤੀ ਘੰਟਾ ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ।
ਹਿੰਦੂਸਥਾਨ ਸਮਾਚਾਰ