New Delhi: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਉਪ ਚੋਣਾਂ ਲਈ ਅੱਠ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
ਭਾਜਪਾ ਮੁੱਖ ਦਫ਼ਤਰ ਇੰਚਾਰਜ ਅਤੇ ਜਨਰਲ ਸਕੱਤਰ ਅਰੁਣ ਸਿੰਘ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਰਾਜਸਥਾਨ ਤੋਂ ਇੱਕ ਅਤੇ ਉੱਤਰ ਪ੍ਰਦੇਸ਼ ਤੋਂ ਸੱਤ ਉਮੀਦਵਾਰਾਂ ਦੇ ਨਾਮ ਸ਼ਾਮਲ ਹਨ। ਭਾਜਪਾ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੀਆਂ 9 ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਉਪ ਚੋਣਾਂ ਲਈ ਸੱਤ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ਵਿੱਚ ਕੁੰਦਰਕੀ ਵਿਧਾਨ ਸਭਾ ਸੀਟ ਤੋਂ ਰਾਮਵੀਰ ਸਿੰਘ ਠਾਕੁਰ, ਗਾਜ਼ੀਆਬਾਦ ਤੋਂ ਸੰਜੀਵ ਸ਼ਰਮਾ, ਖੈਰ ਤੋਂ ਸੁਰਿੰਦਰ ਦਿਲੇਰ, ਕਰਹਾਲ ਤੋਂ ਅਨੁਜੇਸ਼ ਯਾਦਵ, ਫੂਲਪੁਰ ਤੋਂ ਦੀਪਕ ਪਟੇਲ, ਕਟੇਹਰੀ ਤੋਂ ਧਰਮਰਾਜ ਨਿਸ਼ਾਦ, ਮਝਵਾਂ ਤੋਂ ਸੁਚਿਸਮਿਤਾ ਮੌਰਿਆ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਉੱਥੇ ਹੀ ਰਾਜਸਥਾਨ ਦੀ ਚੁਰਾਸੀ ਸੀਟ ਤੋਂ ਕਾਰੀਲਾਲ ਨਨੋਮਾ ਨੂੰ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ।
ਹਿੰਦੂਸਥਾਨ ਸਮਾਚਾਰ