New Delhi: ਗਲੋਬਲ ਬਾਜ਼ਾਰ ਤੋਂ ਅੱਜ ਕਮਜ਼ੋਰੀ ਦੇ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ‘ਚ ਲਗਾਤਾਰ ਦਬਾਅ ਰਿਹਾ। ਡਾਓ ਜੌਂਸ ਫਿਊਚਰਜ਼ ਵੀ ਅੱਜ ਗਿਰਾਵਟ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਕਮਜ਼ੋਰੀ ਨਾਲ ਬੰਦ ਹੋਏ ਸਨ। ਉੱਥੇ ਹੀ ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਹੋ ਰਿਹਾ ਹੈ।
ਅਮਰੀਕੀ ਬਾਜ਼ਾਰ ਨੇ ਪਿਛਲੇ ਸੈਸ਼ਨ ਦੌਰਾਨ ਸੀਮਤ ਦਾਇਰੇ ‘ਚ ਕਾਰੋਬਾਰ ਕੀਤਾ, ਜਿਸ ਕਾਰਨ ਵਾਲ ਸਟ੍ਰੀਟ ਸੂਚਕਾਂਕ ਮਿਲੇ-ਜੁਲੇ ਨਤੀਜਿਆਂ ਨਾਲ ਫਲੈਟ ਪੱਧਰ ‘ਤੇ ਬੰਦ ਹੋਏ। ਐੱਸਐਂਡਪੀ 500 ਇੰਡੈਕਸ 0.05 ਫੀਸਦੀ ਦੀ ਕਮਜ਼ੋਰੀ ਨਾਲ 5,851.20 ‘ਤੇ ਬੰਦ ਹੋਇਆ। ਦੂਜੇ ਪਾਸੇ, ਨੈਸਡੈਕ ਨੇ ਪਿਛਲੇ ਸੈਸ਼ਨ ਦਾ ਕਾਰੋਬਾਰ 0.18 ਫੀਸਦੀ ਮਜ਼ਬੂਤੀ ਨਾਲ 18,573.13 ਅੰਕਾਂ ‘ਤੇ ਬੰਦ ਕੀਤਾ। ਅੱਜ ਡਾਓ ਜੌਂਸ ਫਿਊਚਰਜ਼ 123.25 ਅੰਕ ਜਾਂ 0.29 ਫੀਸਦੀ ਦੀ ਗਿਰਾਵਟ ਨਾਲ 42,801.64 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।
ਯੂਰਪੀ ਬਾਜ਼ਾਰ ਵਿੱਚ ਵੀ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਦਬਾਅ ਰਿਹਾ। ਐਫਟੀਐਸਈ ਇੰਡੈਕਸ 0.14 ਫੀਸਦੀ ਦੀ ਕਮਜ਼ੋਰੀ ਨਾਲ 8,306.54 ‘ਤੇ, ਸੀਏਸੀ ਸੂਚਕਾਂਕ 0.01 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 7,535.10 ਅੰਕ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 0.20 ਫੀਸਦੀ ਡਿੱਗ ਕੇ 19,421.91 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ ‘ਚ ਅੱਜ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਏਸ਼ੀਆ ਦੇ 9 ਬਾਜ਼ਾਰਾਂ ‘ਚੋਂ 4 ਸੂਚਕਾਂਕ ਮਜ਼ਬੂਤੀ ਦੇ ਨਾਲ ਹਰੇ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ, ਜਦਕਿ 4 ਸੂਚਕਾਂਕ ਗਿਰਾਵਟ ਦੇ ਨਾਲ ਲਾਲ ਨਿਸ਼ਾਨ ‘ਤੇ ਬਣੇ ਹੋਏ ਹਨ। ਥਾਈਲੈਂਡ ਦੇ ਸਟਾਕ ਐਕਸਚੇਂਜ ‘ਤੇ ਕਾਰੋਬਾਰ ਨਾ ਹੋਣ ਕਾਰਨ ਅੱਜ ਸੈੱਟ ਕੰਪੋਜ਼ਿਟ ਇੰਡੈਕਸ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।।
गिफ्ट निफ्टी 0.18 प्रतिशत की कमजोरी के साथ 24,531.50 अंक के स्तर पर कारोबार कर रहा है। इसी तरह जकार्ता कंपोजिट इंडेक्स 0.19 प्रतिशत टूट कर 7,774.18 के स्तर तक गिर गया है। निक्केई इंडेक्स में आज बड़ी गिरावट आई है। फिलहाल ये सूचकांक 339.83 अंक यानी 0.89 प्रतिशत की कमजोरी के साथ 38,072.13 अंक के स्तर पर कारोबार कर रहा है। इसी तरह ताइवान वेटेड इंडेक्स 165.40 अंक यानी 0.71 प्रतिशत लुढ़क कर 23,370.03 अंक के स्तर पर आ गया है।
ਦੂਜੇ ਪਾਸੇ ਸਟ੍ਰੇਟਸ ਟਾਈਮਜ਼ ਇੰਡੈਕਸ 0.54 ਫੀਸਦੀ ਦੀ ਮਜ਼ਬੂਤੀ ਨਾਲ 3,606.90 ਅੰਕ ਦੇ ਪੱਧਰ ‘ਤੇ, ਕੋਸਪੀ ਇੰਡੈਕਸ 1.12 ਫੀਸਦੀ ਮਜ਼ਬੂਤੀ ਨਾਲ 2,599.56 ਅੰਕਾਂ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ ਨੇ ਅੱਜ ਵੱਡੀ ਛਾਲ ਮਾਰੀ ਹੈ ਅਤੇ ਫਿਲਹਾਲ ਇਹ ਸੂਚਕਾਂਕ 342.78 ਅੰਕ ਜਾਂ 1.67 ਫੀਸਦੀ ਮਜ਼ਬੂਤੀ ਨਾਲ 20,841.73 ਅੰਕਾਂ ਦੇ ਪੱਧਰ ‘ਤੇ, ਸ਼ੰਘਾਈ ਕੰਪੋਜ਼ਿਟ ਇੰਡੈਕਸ 0.79 ਫੀਸਦੀ ਮਜ਼ਬੂਤ ਹੋ ਕੇ 3,311.87 ਅੰਕਾਂ ਦੇ ਪੱਧਰ ‘ਤੇ ਪਹੁੰਚ ਗਿਆ ਹੈ।
ਹਿੰਦੂਸਥਾਨ ਸਮਾਚਾਰ