Chandigarh News: ਬੁੱਧਵਾਰ ਨੂੰ ਪੰਜਾਬ ਭਰ ਵਿੱਚ ਦੋ ਘੰਟੇ ਦੇ ਲਈ ਬਸ ਸਟੈਂਡ ਬੰਦ ਕਰ ਪੀਆਰਟੀਐਸ ਤੇ ਪਨਬਸ ਦੇ ਮੁਲਾਜ਼ਮਾਂ ਵੱਲੋਂ ਰੋਸ ਮੁਜਾਹਰਾ ਕੀਤਾ ਗਿਆ। ਮੁਲਾਜ਼ਮਾਂ ਦੀ ਮੱਨਿਏ ਤਾਂ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਇਹ ਪ੍ਰਦਰਸ਼ਨ ਕੀਤਾ ਗਿਆ। ਦਸ ਦਇਏ ਕਿ ਚੰਡੀਗੜ੍ਹ ਵਿੱਚ ਟ੍ਰਾਂਸਪੋਰਟ ਮੰਤਰੀ ਦੇ ਨਾਲ ਰੋਡਵੇਜ਼ ਮੁਲਾਜ਼ਾਮਾਂ ਦੀ ਮੀਟਿੰਗ ਹੋਣੀ ਸੀ। ਮੰਤਰੀ ਦੇ ਨਾ ਆਉਣਾ ਕਾਰਨ ਡਾਇਰਕਟਰ ਦੇ ਨਾਲ ਮੀਟਿੰਗ ਕਰਵਾਈ ਗਈ। ਪਰ ਇਹ ਮੀਟਿੰਗ ਬੇਸਿੱਟਾਂ ਨਿਕਲੀ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਸਰਕਾਰ ਲੇਬਲ ਦੀਆਂ ਹਨ ਇਸ ਨੂੰ ਸਰਕਾਰ ਹੀ ਹੱਲ ਕਰ ਸਕਦੀ ਹੈ ਪਰ ਜਦੋਂ ਟਰਾਂਸਪੋਰਟ ਮੰਤਰੀ ਹੀ ਨਹੀਂ ਪੁੱਜੇ ਤੇ ਸਾਡੀਆਂ ਮੰਗਾਂ ਕੌਣ ਹੱਲ ਕਰੇਗਾ ਜਿਸ ਦੇ ਚਲਦੇ ਸਾਨੂੰ ਅੱਜ ਦੋ ਘੰਟੇ ਲਈ 10 ਤੋਂ 12 ਵਜੇ ਤੱਕ ਸੂਬੇ ਭਰ ਵਿੱਚ ਇਹ ਹੜਤਾਲ ਕੀਤੀ ਗਈ। ਉਹਨਾਂ ਦੀ ਮੰਗ ਹੈ ਕਿ ਤਕਰੀਬਨ 6 ਹਜਾਰ ਤੋਂ ਵੱਧ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਜਾਵੇ। ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੋਲਿਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਚਾਰ ਹਲਕਿਆਂ ਵਿੱਚ ਜਿਹੜੀ ਜਿਮਨੀ ਚੋਣ ਹੋਣ ਜਾ ਰਹੀ ਹੈ ਉਸ ਦੇ ਖਿਲਾਫ ਉਹ ਸਰਕਾਰ ਦਾ ਬਾਈਕਾਟ ਕਰਨਗੇ। ਅਤੇ ਓਥੇ ਜਾ ਕੇ ਰੋਸ਼ ਪ੍ਰਦਰਸ਼ਨ ਵੀ ਕਰਨਗੇ ਤੇ ਜੇਕਰ ਫਿਰ ਵੀ ਸਰਕਾਰ ਨੇ ਸਾਡੀਆਂ ਨਾ ਮੰਗੀਆਂ ਤਾਂ ਅਨਮਿਥੇ ਸਮੇਂ ਲਈ ਅਸੀਂ ਹੜਤਾਲ ਕਰਨਗੇ। ਜਿਸ ਦੀ ਜਿੰਮੇਵਾਰ ਸਰਕਾਰ ਹੋਵੇਗੀ ਉੱਥੇ ਹੀ ਉਹਨਾਂ ਕਿਹਾ ਕਿ ਅਸੀਂ ਲੋਕਾਂ ਕੋਲੋਂ ਮਾਫੀ ਮੰਗਦੇ ਹਾਂ ਕਿਉਂਕਿ ਸਾਡੇ ਘਰ ਉਹਨਾਂ ਨੂੰ ਖੱਜਲ ਖਵਾਰੀ ਹੋ ਰਹੀ ਹੈ ਪਰ ਅਸੀਂ ਵੀ ਮਜਬੂਰ ਹਾਂ ਕਿਉਂਕਿ ਸਾਡੀਆਂ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਜਾ ਰਹੀਆਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆਂ ਸਰਕਾਰ ਵੱਲੋਂ ਅਣਗੋਲਿਆ ਕੀਤਾ ਜਾ ਰਿਹਾ ਜਿਸ ਦੇ ਚਲਦੇ ਸਾਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਜੇਕਰ ਸਾਡੀਆਂ ਸਰਕਾਰ ਮੰਗਾਂ ਮੰਨ ਲਵੇ ਤੇ ਅਸੀਂ ਆਪਣੀ ਹੜਤਾਲ ਵਾਪਸ ਲੈ ਲਵਾਂਗੇ।
ਇਸ ਮੌਕੇ ਪੁਲਸ ਅਧਿਕਾਰੀ ਕਪਿਲ ਕੁਮਾਰ ਨੇ ਕਿਹਾ ਪਨਬਸ ਮੁਲਾਜ਼ਮਾਂ ਵੱਲੋਂ ਅੱਜ 10 ਵਜੇ ਤੋਂ ਲੈ ਕੇ 12 ਵਜੇ ਤੱਕ ਦੇ ਲਈ ਹੜਤਾਲ ਕੀਤੀ ਜਾ ਰਹੀ ਹੈ ਜਿਹਦੇ ਚਲਦੇ ਬੱਸ ਸਟੈਂਡ ਨੂੰ ਬੰਦ ਕੀਤਾ ਗਿਆ ਹੈ। ਸਾਡੇ ਵੱਲੋਂ ਪੂਰੀ ਸੁਰੱਖਿਆ ਮੁਹਈਆ ਕੀਤੀ ਗਈ ਹੈ ਕੋਈ ਅਣਸੁਖਾਵੀਂ ਘਟਨਾ ਨਾ ਵਾਪਸ ਸਕੇ ਨਾ ਹੀ ਕੋਈ ਸ਼ਰਾਰਤੀ ਅਨਸਰ ਸ਼ਰਾਰਤ ਕਰ ਸਕੇ ਉੱਥੇ ਹੀ ਸੀਸਟੀ ਕੈਮਰਿਆਂ ਰਾਹੀਂ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੱਸ ਸਟੈਂਡ ਬੰਦ ਹੋਣ ਕਰਕੇ ਪ੍ਰਾਈਵੇਟ ਬੱਸਾਂ ਜਿਹੜੀਆਂ ਬਾਹਰ ਲੱਗੀਆਂ ਹਨ ਸਵਾਰੀਆਂ ਉਹਨਾਂ ਤੇ ਬੈਠ ਕੇ ਆਪਣੇ ਕੰਮਾਂ ਨੂੰ ਜਾ ਰਹੀਆਂ ਹਨ ਇਹ 10 ਤੋਂ 12 ਧਰਨਾ ਲਗਾਇਆ ਗਿਆ ਹੈ ਸਾਡੇ ਪੂਰੀ ਪੁਲਿਸ ਅਧਿਕਾਰੀ ਇੱਥੇ ਸੁਰੱਖਿਆ ਵਿੱਚ ਤੈਨਾਤ ਹੋਏ ਹੋਏ ਹਨ
ਹਿੰਦੂਸਥਾਨ ਸਮਾਚਾਰ